ਅਧਿਆਪਕ ਬਣਨ ਦਾ ਸੁਫ਼ਨਾ ਦੇਖ ਰਹੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

03/21/2021 11:39:03 AM

ਹਰਿਆਣਾ- ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐੱਚ.ਐੱਸ.ਐੱਸ.ਸੀ.) 'ਚ ਪੀ.ਜੀ.ਟੀ. (ਪੋਸਟ ਗਰੈਜੂਏਟ ਟੀਚਰ) ਅਧਿਆਪਕ ਦੇ 534 ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ। 

ਆਖ਼ਰੀ ਤਾਰੀਖ਼ 
ਉਮੀਦਵਾਰ 2 ਅਪ੍ਰੈਲ 2021 ਤੱਕ ਅਪਲਾਈ ਕਰ ਸਕਦੇ ਹਨ। 

ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸੰਸਕ੍ਰਿਤ 'ਚ ਪੋਸਟ ਗੈਰਜੂਏਟ ਹੋਣਾ ਜ਼ਰੂਰੀ ਹੈ। ਨਾਲ ਹੀ 50 ਫੀਸਦੀ ਅੰਕਾਂ ਨਾਲ ਬੀ.ਐੱਡ ਹੋਣਾ ਜ਼ਰੂਰੀ ਹੈ।

ਉਮਰ
ਉਮੀਵਾਰ ਦੀ ਉਮਰ 18 ਤੋਂ 42 ਸਾਲ ਤੈਅ ਕੀਤੀ ਗਈ ਹੈ।

ਐਪਲੀਕੇਸ਼ਨ ਫੀਸ
ਆਮ ਵਰਗ ਅਤੇ ਦੂਜੇ ਸੂਬੇ ਦੇ ਉਮੀਦਵਾਰਾਂ ਲਈ ਫ਼ੀਸ 500 ਰੁਪਏ ਤੈਅ ਕੀਤੀ ਗਈ ਹੈ। ਉੱਥੇ ਹੀ ਹਰਿਆਣਾ ਦੀ ਆਮ ਵਰਗ ਵਾਲੀਆਂ ਬੀਬੀਆਂ ਲਈ ਇਹ 125 ਰੁਪਏ ਹੈ।

ਚੋਣ ਪ੍ਰਕਿਰਿਆ
ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਐੱਚ.ਐੱਸ.ਐੱਸ.ਸੀ. ਦੀ ਅਧਿਕਾਰਤ ਵੈੱਬਸਾਈਟ https://www.hssc.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

DIsha

This news is Content Editor DIsha