ਰੇਲਵੇ ’ਚ 3500 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, 10ਵੀਂ ਪਾਸ ਵੀ ਕਰਨ ਅਪਲਾਈ

06/02/2021 11:18:37 AM

ਨਵੀਂ ਦਿੱਲੀ : ਦੱਖਣੀ ਰੇਲਵੇ ਵਿਚ ਅਪਰੇਂਟਿਸ ਲਈ 3378 ਅਹੁਦਿਆਂ ’ਤੇ ਭਰਤੀ ਤਹਿਤ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦੱਖਣੀ ਰੇਲਵੇ ਵੱਲੋਂ ਜਾਰੀ  ਨੋਟੀਫਿਕੇਸ਼ਨ ਮੁਤਾਬਕ ਉਮੀਦਵਾਰ 30 ਜੂਨ ਤੱਕ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।

ਮਹੱਤਵਪੂਰਨ ਤਾਰੀਖ਼ਾਂ

  • ਆਨਲਾਈਨ ਅਰਜ਼ੀ ਦੀ ਸ਼ੁਰੂਆਤੀ ਤਾਰੀਖ਼- 1 ਜੂਨ 2021
  • ਆਨਲਾਈਨ ਅਰਜ਼ੀ ਦੀ ਆਖ਼ਰੀ ਤਾਰੀਖ਼- 30 ਜੂਨ 2021

ਅਹੁਦਿਆਂ ਦਾ ਵੇਰਵਾ

  • ਕੇਰਿਜ ਵਰਕਰਸ, ਪੇਰੰਬੂਰ- 936 ਅਹੁਦੇ
  • ਗੋਲਡਨਰੋਕ ਵਰਕਸ਼ਾਪ- 756 ਅਹੁਦੇ
  • ਸਿਗਨਲ ਐਂਡ ਟੈਲੀਕਾਮ ਵਰਕਸ਼ਾਪ, ਪੋਦਨੂਰ- 1686 ਅਹੁਦੇ

ਯੋਗਤਾ
ਉਮੀਦਵਾਰਾਂ ਦਾ ਸਬੰਧਤ ਟਰੇਡ ਵਿਚ 10ਵੀਂ ਦੇ ਨਾਲ-ਨਾਲ ਆਈ.ਟੀ.ਆਈ. ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਇਲਾਵਾ ਫਿਜ਼ੀਕਸ, ਕੈਮਿਸਟਰੀ ਅਤੇ ਬਾਇਓਲੌਜੀ ਦੇ ਨਾਲ 12ਵੀਂ ਪਾਸ ਕਰ ਚੁੱਕੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।

ਉਮਰ ਹੱਦ
ਉਮੀਦਵਾਰਾਂ ਦੀ ਉਮਰ 15 ਸਾਲ ਤੋਂ 24 ਸਾਲ ਤੱਕ ਨਿਰਧਾਰਤ ਕੀਤੀ ਗਈ ਹੈ।

ਅਰਜ਼ੀ ਫ਼ੀਸ
ਅਰਜ਼ੀ ਲਈ ਜਨਰਲ ਅਤੇ  ਓ.ਬੀ.ਸੀ. ਕੈਟੀਗਿਰੀ ਲਈ ਅਰਜ਼ੀ ਫ਼ੀਸ 100 ਰੁਪਏ ਤੈਅ ਕੀਤੀ ਗਈ ਹੈ। ਉਥੇ ਹੀ ਐਸ.ਸੀ./ਐਸ.ਟੀ./ਪੀ.ਡਲਬਯੂ.ਡੀ./ਮਹਿਲਾ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਹੈ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://iroams.com/Apprentice/recruitmentIndex ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।
 

cherry

This news is Content Editor cherry