SAIL 'ਚ ਮੈਨੇਜਰ ਅਹੁਦਿਆਂ 'ਤੇ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ

04/03/2023 11:19:22 AM

ਨਵੀਂ ਦਿੱਲੀ- ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਟਿਡ (SAIL) ਨੇ ਮੈਨੇਜਰ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਇੰਜੀਨੀਅਰਿੰਗ ਵਿਚ B.Tech ਜਾਂ BE (ਇੰਜੀਨੀਅਰਿੰਗ 'ਚ ਬੈਚਲਰ) ਡਿਗਰੀ ਪ੍ਰਾਪਤ ਕਰਨ ਚੁੱਕੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇੱਛੁਕ ਅਤੇ ਯੋਗ ਉਮੀਦਵਾਰ SAIL ਦੀ ਅਧਿਕਾਰਤ ਵੈੱਬਸਾਈਟ  http://www.sail.co.in ਜ਼ਰੀਏ ਆਨਲਾਈਨ ਅਪਲਾਈ ਕਰ ਸਕਦੇ ਹਨ। SAIL ਮੈਨੇਜਰ ਭਰਤੀ 2023 ਦੀ ਨੋਟੀਫ਼ਿਕੇਸ਼ਨ ਮੁਤਾਬਕ ਯੋਗ ਉਮੀਦਵਾਰ 24 ਅਪ੍ਰੈਲ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ-

ਮੈਨੇਜਰ (ਕੋਲਾ, ਕੋਕ ਅਤੇ ਕੈਮੀਕਲ): 1 ਅਸਾਮੀ
ਮੈਨੇਜਰ (ਸਿਵਲ ਅਤੇ ਢਾਂਚਾਗਤ): 2 ਅਸਾਮੀਆਂ
ਮੈਨੇਜਰ (ਇਲੈਕਟ੍ਰੀਕਲ): 2 ਅਸਾਮੀਆਂ
ਮੈਨੇਜਰ (ਮਕੈਨੀਕਲ): 2 ਅਸਾਮੀਆਂ
ਮੈਨੇਜਰ (ਤਕਨਾਲੋਜੀ- ਆਇਰਨ ਐਂਡ ਸਿੰਟਰ/ਸਟੀਲ/ਰੋਲਿੰਗ ਮਿੱਲ): 2 ਅਸਾਮੀਆਂ

ਵਿਦਿਅਕ ਯੋਗਤਾ-

ਸਰਕਾਰ ਵਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਨਾਲ ਸਬੰਧਤ ਟਰੇਡ 'ਚ B.Tech ਜਾਂ BE (ਇੰਜੀਨੀਅਰਿੰਗ 'ਚ ਬੈਚਲਰ) ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੋਸਟ ਵਾਈਜ਼ ਕੰਮ ਦਾ ਤਜਰਬਾ ਵੀ ਮੰਗਿਆ ਗਿਆ ਹੈ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

SAIL Recruitment 2023

ਉਮਰ ਹੱਦ-

ਜੇਕਰ ਉਮਰ ਹੱਦ ਦੀ ਗੱਲ ਕਰੀਏ ਤਾਂ ਯੋਗ ਬਿਨੈਕਾਰਾਂ ਦੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ। 

ਚੋਣ ਪ੍ਰਕਿਰਿਆ

ਮੈਨੇਜਰ ਦੀਆਂ ਅਸਾਮੀਆਂ 'ਤੇ ਯੋਗ ਬਿਨੈਕਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਜਾਂ ਦੋਵਾਂ ਰਾਹੀਂ ਕੀਤੀ ਜਾਵੇਗੀ। ਇਸਦੀ ਜਾਣਕਾਰੀ ਯੋਗ ਉਮੀਦਵਾਰਾਂ ਨੂੰ ਐਡਮਿਟ ਕਾਰਡ/ਕਾਲ ਲੈਟਰ, ਈਮੇਲ/SMS ਅਤੇ SAIL ਦੀ ਵੈੱਬਸਾਈਟ ਰਾਹੀਂ ਦਿੱਤੀ ਜਾਵੇਗੀ। ਜੇਕਰ ਕੋਈ ਲਿਖਤੀ ਪ੍ਰੀਖਿਆ ਹੈ, ਤਾਂ ਕਾਲ ਲੈਟਰ SAIL ਦੀ ਵੈੱਬਸਾਈਟ 'ਤੇ ਡਾਊਨਲੋਡ ਕਰਨ ਲਈ ਉਪਲਬਧ ਹੋਵੇਗਾ।

ਅਰਜ਼ੀ ਦੀ ਫ਼ੀਸ

ਅਰਜ਼ੀ ਦੀ ਫ਼ੀਸ 700 ਰੁਪਏ ਅਤੇ ਪ੍ਰੋਸੈਸਿੰਗ ਫੀਸ 200 ਰੁਪਏ ਹੈ। ਉਮੀਦਵਾਰਾਂ ਨੂੰ ਲਾਗੂ ਅਰਜ਼ੀ ਅਤੇ ਪ੍ਰੋਸੈਸਿੰਗ ਫੀਸਾਂ ਤੋਂ ਇਲਾਵਾ ਬੈਂਕ ਖਰਚੇ ਜੇ ਕੋਈ ਹਨ, ਤਾਂ ਉਸ ਦਾ ਵੀ ਖ਼ਰਚ ਕਰਨਾ ਹੋਵੇਗਾ। 

ਕਿੰਨੀ ਤਨਖ਼ਾਹ ਮਿਲੇਗੀ?

ਮੈਨੇਜਰ ਦੀਆਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ 80,000 ਰੁਪਏ ਤੋਂ 2,20,000 ਰੁਪਏ ਦੇ ਤਨਖ਼ਾਹ ਸਕੇਲ ਵਿਚ ਈ-3 ਗ੍ਰੇਡ ਵਿਚ ਨਿਯੁਕਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਈ ਭੱਤਿਆਂ ਦਾ ਲਾਭ ਵੀ ਮਿਲੇਗਾ।

Tanu

This news is Content Editor Tanu