ਇੰਡੀਆ ਪੋਸਟ ਪੇਮੈਂਟਸ ਬੈਂਕ ''ਚ ਨਿਕਲੀ ਭਰਤੀ, ਜਲਦ ਕਰੋ ਅਪਲਾਈ

Sunday, Jul 02, 2023 - 11:14 AM (IST)

ਨਵੀਂ ਦਿੱਲੀ- ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਨੇ ਸੂਚਨਾ ਤਕਨਾਲੋਜੀ ਅਫਸਰ (ਕਾਰਜਕਾਰੀ) ਯਾਨੀ ਆਈ.ਟੀ. ਅਫਸਰ ਦੀਆਂ ਅਸਾਮੀਆਂ ਲਈ ਭਰਤੀ ਕੱਢੀ ਹੈ। ਆਈ.ਟੀ. ਅਫਸਰ ਦੀ ਭਰਤੀ ਕੰਟਰੈਕਟ ਦੇ ਆਧਾਰ 'ਤੇ ਹੋਵੇਗੀ। ਸ਼ੁਰੂਆਤ ਵਿੱਚ ਇਹ ਕੰਟਰੈਕਟ 3 ਸਾਲਾਂ ਲਈ ਹੋਵੇਗਾ। ਇਸ ਨੂੰ ਬਾਅਦ ਵਿੱਚ 2 ਸਾਲਾਂ ਲਈ ਵਧਾਇਆ ਜਾ ਸਕਦਾ ਹੈ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਇਸ ਲਈ ਅਰਜ਼ੀ ਦੇ ਸਕਦੇ ਹੋ।

ਆਖ਼ਰੀ ਤਾਰੀਖ਼

ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 3 ਜੁਲਾਈ 2023 

ਅਹੁਦਿਆਂ ਦਾ ਵੇਰਵਾ

ਐਸੋਸੀਏਟ ਕੰਸਲਟੈਂਟ ਆਈ.ਟੀ. - 30 ਅਸਾਮੀਆਂ 
ਕੰਸਲਟੈਂਟ ਆਈ.ਟੀ. -10 ਅਸਾਮੀਆਂ 
ਸੀਨੀਅਰ ਕੰਸਲਟੈਂਟ ਆਈ.ਟੀ. -3 ਅਸਾਮੀਆਂ 
ਇਨ੍ਹਾਂ ਅਸਾਮੀਆਂ ਲਈ ਇੱਕ ਸਾਲ, ਚਾਰ ਸਾਲ ਅਤੇ 6 ਸਾਲ ਦਾ ਕੰਮ ਦਾ ਤਜਰਬਾ ਜ਼ਰੂਰੀ ਹੈ।

ਵਿੱਦਿਅਕ ਯੋਗਤਾ

ਉਮੀਦਵਾਰਾਂ ਨੇ ਕੰਪਿਊਟਰ ਸਾਇੰਸ/ਆਈਟੀ ਜਾਂ BE/B.Tech ਜਾਂ MCA ਕੀਤੀ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ

ਇੰਡੀਆ ਪੋਸਟ ਪੇਮੈਂਟਸ ਬੈਂਕ ਵਿੱਚ ਆਈ.ਟੀ. ਅਫਸਰ ਦੇ ਅਹੁਦੇ ਲਈ ਭਰਤੀ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਰਜ਼ੀ ਫੀਸ

SC/ST/PWD (ਕੇਵਲ ਸੂਚਨਾ ਖਰਚੇ) - 150 ਰੁਪਏ
ਹੋਰ - 750 ਰੁਪਏ

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

DIsha

This news is Content Editor DIsha