RBI ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

03/02/2021 11:01:55 AM

ਨਵੀਂ ਦਿੱਲੀ- ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) 'ਚ ਕੰਮ ਕਰਨ ਦੇ ਇਛੁੱਕ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਰਿਜ਼ਰਵ ਬੈਂਕ ਨੇ 'ਆਫ਼ਿਸ ਅਟੈਂਡੈਂਟ' ਦੇ ਅਹੁਦੇ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਛੁੱਕ ਉਮੀਦਵਾਰ ਆਰ.ਬੀ.ਆਈ. ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦੇ
ਆਰ.ਬੀ.ਆਈ. ਵਲੋਂ 841 ਖ਼ਾਲੀ ਅਹੁਦਿਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। 

ਸਿੱਖਿਆ ਯੋਗਤਾ
ਇਨ੍ਹਾਂ ਅਹੁਦਿਆਂ ਲਈ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮੀਦਵਾਰ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ (ਐੱਸ.ਐੱਸ.ਸੀ./ਮੈਟ੍ਰਿਕੁਲੇਸ਼ਨ) ਪਾਸ ਹੋਣਾ ਚਾਹੀਦਾ। ਇਸ ਦੇ ਨਾਲ ਹੀ, ਉਮੀਦਵਾਰ ਨੂੰ ਭਰਤੀ ਦਫ਼ਤਰ ਦੇ ਖੇਤਰੀ ਅਧਿਕਾਰ ਖੇਤਰ 'ਚ ਆਉਣ ਵਾਲੇ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਡੋਮਿਸਾਈਲ ਹੋਣਾ ਚਾਹੀਦਾ, ਜਿੱਥੋਂ ਉਹ ਅਪਲਾਈ ਕਰ ਰਿਹਾ ਹੈ।

ਚੋਣ ਪ੍ਰਕਿਰਿਆ
ਆਨਲਾਈਨ ਪ੍ਰੀਖਿਆ ਅੰਗਰੇਜ਼ੀ ਅਤੇ ਹਿੰਦੀ 'ਚ ਹੋਵੇਗੀ। 

ਆਖ਼ਰੀ ਤਾਰੀਖ਼
ਇਛੁੱਕ ਉਮੀਦਵਾਰ 15 ਮਾਰਚ 2021 ਤੱਕ ਅਪਲਾਈ ਕਰ ਸਕਦੇ ਹਨ।
ਆਨਲਾਈਨ ਪ੍ਰੀਖਿਆ ਦੀ ਤਾਰੀਖ਼ 9, 10 ਅਪ੍ਰੈਲ, 2021 ਹੈ।

ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਵਾਰ ਆਰ.ਬੀ.ਆਈ. ਦੀ ਅਧਿਕਾਰਤ ਵੈੱਬਸਾਈਟ https://www.rbi.org.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਮਰ
ਉਮੀਦਵਾਰ ਦੀ ਉਮਰ ਇਕ ਫਰਵਰੀ 2021 ਤੱਕ 18 ਤੋਂ 25 ਸਾਲ ਵਿਚਾਲੇ ਹੋਣੀ ਚਾਹੀਦੀ ਹੈ। ਉਮਰ 'ਚ ਛੋਟ : ਐੱਸ.ਸੀ/ਐੱਸ.ਟੀ. ਲਈ 5 ਸਾਲ, ਓ.ਬੀ.ਸੀ. ਲਈ 3 ਸਾਲ, ਪੀ.ਡਬਲਿਊ.ਬੀ.ਡੀ. ਲਈ 10 ਸਾਲ, ਵਿਧਾਵਾ, ਤਲਾਕਸ਼ੁਦਾ ਔਰਤਾਂ ਅਤੇ ਨਿਆਂਇਕ ਰੂਪ ਨਾਲ ਵੱਖ ਔਰਤਾਂ ਲਈ 10 ਸਾਲ ਤੱਕ ਦੀ ਛੋਟ ਦਿੱਤੀ ਗਈ ਹੈ।

ਐਪਲੀਕੇਸ਼ਨ ਫ਼ੀਸ
ਐੱਸ.ਸੀ./ਐੱਸ.ਟੀ ਅਤੇ ਹੋਰ ਸ਼੍ਰੇਣੀ ਦੇ ਉਮੀਦਵਾਰਾਂ ਲਈ ਐਪਲੀਕੇਸ਼ਨ ਫ਼ੀਸ 50 ਰੁਪਏ ਹੈ। ਉੱਥੇ ਹੀ ਓ.ਬੀ.ਸੀ. ਅਤੇ ਜਨਰਲ ਕੈਟੇਗਰੀ ਲਈ ਇਹ ਫ਼ੀਸ 450 ਰੁਪਏ ਹੈ।

DIsha

This news is Content Editor DIsha