ਰਾਜਸਥਾਨ ਸਿੱਖਿਆ ਵਿਭਾਗ ਨੇ ਕੱਢੀਆਂ 20 ਹਜ਼ਾਰ ਨੌਕਰੀਆਂ, ਇੰਝ ਕਰੋ ਅਪਲਾਈ

04/23/2018 12:14:45 AM

ਨਵੀਂ ਦਿੱਲੀ- ਰਾਜਸਥਾਨ ਸਿੱਖਿਆ ਵਿਭਾਗ ਨੇ ਕਈ ਪੋਸਟਾਂ ਲਈ ਭਰਤੀ ਕੱਢੀ ਹੈ ਅਤੇ ਭਰਤੀ ਰਾਹੀਂ ਟੀਚਰ ਪੋਸਟ 'ਤੇ ਯੋਗ ਬਿਨੇਕਾਰਾਂ ਦੀ ਚੋਣ ਕੀਤੀ ਜਾਵੇਗੀ। ਇਹ ਭਰਤੀ ਤੀਜੇ ਗ੍ਰੇਡ ਸਿੱਖਿਅਕ ਪੋਸਟਾਂ ਲਈ ਹੈ ਅਤੇ ਉਸ 'ਚ ਜਨਰਲ ਅਤੇ ਸਪੈਸ਼ਲ ਐਜੂਕੇਸ਼ਨ ਦੇ ਆਧਾਰ 'ਤੇ ਬਿਨੇਕਾਰਾਂ ਦੀ ਚੋਣ ਕੀਤੀ ਜਾਵੇਗੀ। ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਜਲਦ ਹੀ ਖਤਮ ਹੋ ਜਾਵੇਗੀ, ਇਸ ਲਈ ਅਪਲਾਈ ਕਰਨ ਦੇ ਚਾਹਵਾਨ ਬਿਨੇਕਾਰ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟਾਂ ਦਾ ਵੇਰਵਾ
ਭਰਤੀ 'ਚ 19819 ਜਨਰਲ ਅਜੂਕੇਸ਼ਨ ਲਈ 678 ਸਪੈਸ਼ਲ ਐਜੂਕੇਸ਼ਨ ਲਈ ਬਿਨੇਕਾਰਾਂ ਦੀ ਚੋਣ ਕੀਤੀ ਜਾਵੇਗੀ। ਭਰਤੀ 'ਚ ਚੁਣੇ ਜਾਣ ਵਾਲੇ ਬਿਨੇਕਾਰਾਂ ਦੀ ਪੇ-ਸਕੇਲ 23700 ਮਹੀਨਾਵਾਰ ਤਨਖਾਹ ਹੋਵੇਗੀ। ਇਸ ਭਰਤੀ ਰਾਹੀਂ ਰਾਜਸਥਾਨ ਦੇ ਵੱਖ-ਵੱਖ ਜ਼ਿਲਿਆਂ 'ਚ ਨਿਯੁਕਤੀ ਕੀਤੀ ਜਾਵੇਗੀ। 
ਯੋਗਤਾ
ਭਰਤੀ 'ਚ ਅਪਲਾਈ ਕਰਨ ਵਾਲੇ ਚਾਹਵਾਨ ਬਿਨੇਕਾਰਾਂ ਨੂੰ 50 ਫੀਸਦੀ ਨੰਬਰਾਂ ਦੇ ਨਾਲ 12ਵੀਂ ਅਤੇ 2 ਸਾਲ ਦਾ ਐਲੀਮੈਂਟਰੀ ਅਜੂਕੇਸ਼ਨ ਕੀਤਾ ਹੋਣਾ ਚਾਹੀਦਾ ਹੈ। ਉਥੇ ਬੀ. ਐੱਡ. ਬਿਨੇਕਾਰ ਵੀ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ। 
ਉਮਰ ਸੀਮਾ
ਇਨ੍ਹਾਂ ਪੋਸਟਾਂ ਲਈ 18 ਸਾਲ ਤੋਂ 40 ਸਾਲ ਤਕ ਦੇ ਬਿਨੇਕਾਰ ਅਪਲਾਈ ਕਰ ਸਕਦੇ ਹਨ ਅਤੇ ਉਮਰ ਸੀਮਾ 'ਚ ਨਿਯਮਾਂ ਦੇ ਆਧਾਰ 'ਤੇ ਛੋਟ ਦਿੱਤੀ ਜਾਵੇਗੀ। 
ਫਾਰਮ ਫੀਸ
ਅਪਲਾਈ ਕਰਨ ਲਈ ਜਨਰਲ, ਓ. ਬੀ. ਸੀ. ਵਰਗ ਦੇ ਬਿਨੇਕਾਰਾਂ ਲਈ 100 ਰੁਪਏ, ਨਾਲ ਕ੍ਰਿਮੀ ਲੇਅਰ ਬਿਨੇਕਾਰਾਂ ਲਈ 70 ਰੁਪਏ ਅਤੇ ਐੱਸ. ਸੀ./ਐੱਸ. ਟੀ. ਬਿਨੇਕਾਰਾਂ ਨੂੰ 60 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵਗਾ। ਬਿਨੇਕਾਰ ਇੰਟਰਨੈੱਟ ਬੈਂਕਿੰਗ ਰਾਹੀਂ ਪੈਸਾ ਜਮ੍ਹਾ ਕਰ ਸਕਦੇ ਹਨ। 
ਫਾਰਮ ਭਰਨ ਦੀ ਆਖਿਰੀ ਤਰੀਕ
30 ਅਪ੍ਰੈਲ, 2018
ਇੰਝ ਕਰੋ ਅਪਲਾਈ
ਬਿਨੇਕਾਰ ਅਧਿਕਾਰਿਕ ਵੈੱਬਸਾਈਟ sso.rajasthan.gov.in/register 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਇੰਝ ਹੋਵੇਗੀ ਚੋਣ
ਬਿਨੇਕਾਰਾਂ ਦੀ ਚੋਣ ਮੈਰਿਟ ਲੀਸਟ ਅਤੇ ਲਿਖਤ ਪ੍ਰੀਖਿਆ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਹੋਵੇਗੀ।