10ਵੀਂ-12ਵੀਂ ਪਾਸ ਲਈ ਰੇਲਵੇ ’ਚ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ

12/05/2021 12:30:43 PM

ਨਵੀਂ ਦਿੱਲੀ— 10ਵੀਂ ਅਤੇ 12ਵੀਂ ਪਾਸ ਯੋਗ ਉਮੀਦਵਾਰਾਂ ਲਈ ਰੇਲਵੇ ’ਚ ਨੌਕਰੀ ਦਾ ਸੁਨਹਿਰੀ ਮੌਕਾ ਹੈ। ਰੇਲਵੇ ਭਰਤੀ ਸੈੱਲ (Railway Recruitment Cell) ਨੇ ਸੈਂਟਰਲ ਰੇਲਵੇ ਵਿਚ ਸਕਾਊਟਸ ਅਤੇ ਗਾਈਡ ਕੋਟਾ ਤਹਿਤ ਲੈਵਲ-1 ਅਤੇ 2 ਅਹੁਦਿਆਂ ’ਤੇ ਭਰਤੀ ਕੱਢੀ ਹੈ। ਇੱਛੁਕ ਅਤੇ ਚਾਹਵਾਨ ਉਮੀਦਵਾਰ 6 ਦਸੰਬਰ ਤੋਂ 20 ਦਸੰਬਤ 2021 ਤੱਕ ਬੇਨਤੀ ਕਰ ਸਕਦੇ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ http://rrccr.com ’ਤੇ ਜਾ ਕੇ ਰੇਲਵੇ ਵਿਚ ਨੌਕਰੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

ਰੇਲਵੇ ਭਰਤੀ 2021 ’ਚ ਭਰਤੀ ਡਿਟੇਲ
ਲੈਵਲ 2- 2 ਅਹੁਦੇ
ਲੈਵਲ-1- 10 ਅਹੁਦੇ

ਸਿੱਖਿਅਕ ਯੋਗਤਾ- 
ਲੈਵਲ-2 ਦੇ ਅਹੁਦੇ ’ਤੇ ਅਪਲਾਈ ਕਰਨ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਉੱਥੇ ਹੀ ਲੈਵਲ-1 ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਹੋਣੀ ਚਾਹੀਦੀ ਹੈ। 

ਉਮਰ ਹੱਦ—
ਲੈਵਲ-2 ਦੇ ਅਹੁਦੇ ’ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 18 ਤੋਂ 30 ਸਾਲ ਤੈਅ ਹੈ। ਲੈਵਲ-1 ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 18 ਤੋਂ 33 ਸਾਲ ਤੈਅ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ। 

ਚੋਣ ਪ੍ਰਕਿਰਿਆ—
ਆਰ. ਆਰ. ਸੀ. ਸੈਂਟਰਲ ਰੇਲਵੇ ਭਰਤੀ ਨੋਟੀਫ਼ਿਕੇਸ਼ਨ ਮੁਤਾਬਕ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ ਵਿਚ ਘੱਟੋ-ਘੱਟ 40 ਫ਼ੀਸਦੀ ਅੰਕ ਪ੍ਰਾਪਤ ਹੋਣੇ ਚਾਹੀਦੇ ਹਨ। ਜਿਨ੍ਹਾਂ ਨੂੰ ਭਰਤੀ ਪ੍ਰਕਿਰਿਆ ਦੇ ਅਗਲੇ ਦੌਰ ਲਈ ਬੁਲਾਇਆ ਜਾਵੇਗਾ।

ਅਰਜ਼ੀ ਫ਼ੀਸ—
ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਸਾਬਕਾ ਕਰਮਚਾਰੀਆਂ, ਦਿਵਯਾਂਗ ਵਿਅਕਤੀ, ਮਹਿਲਾਵਾਂ, ਘੱਟ ਗਿਣਤੀ ਉਮੀਦਵਾਰ ਅਤੇ ਆਰਥਿਕ ਰੂਪ ਨਾਲ ਪਿਛੜੇ ਉਮੀਦਵਾਰਾਂ ਲਈ ਅਰਜ਼ੀ ਫ਼ੀਸ 250 ਰੁਪਏ ਹੈ। ਜਦਕਿ ਹੋਰ ਸਾਰੇ ਉਮੀਦਵਾਰਾਂ ਨੂੰ 500 ਰੁਪਏ ਅਰਜ਼ੀ ਫ਼ੀਸ ਦੇਣੀ ਹੋਵੇਗੀ।
 

Tanu

This news is Content Editor Tanu