ਰੇਲਵੇ ’ਚ ਨਿਕਲੀ ਬੰਪਰ ਭਰਤੀ, 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ

10/10/2021 12:35:02 PM

ਨਵੀਂ ਦਿੱਲੀ– ਰੇਲਵੇ ’ਚ ਨੌਕਰੀ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਪੂਰਬੀ ਮੱਧ ਰੇਲਵੇ ਨੇ ਅਪ੍ਰੇਂਟਿਸ ਦੇ ਅਹੁਦਿਆਂ ’ਤੇ ਭਰਤੀ ਖੋਲ੍ਹੀ ਹੈ। ਜੋ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਰੇਲਵੇ ਦੀ ਅਧਿਕਾਰਤ ਵੈੱਬਸਾਈਟ www.rrcecr.gov.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ 5 ਨਵੰਬਰ ਤਾਰੀਖ 2021  ਸ਼ਾਮ ਦੇ 6 ਵਜੇ ਤਕ ਹੈ। ਇਸ ਤਹਿਤ 2206 ਖਾਲ੍ਹੀ ਅਸਾਮੀਆਂ ਨੂੰ ਭਰਨ ਲਈ ਭਰਤੀ ਕੀਤੀ ਜਾਣੀ ਹੈ। ਮੈਰਿਟ ਲਿਸਟ ਡਿਵੀਜ਼ਨ/ਯੂਨਿਟ ਵਾਈਜ਼ ਤਿਆਰ ਕੀਤੀ ਜਾਵੇਗੀ। ਸਾਰੇ ਉਮੀਦਵਾਰਾਂ ਨੂੰ ਧਿਆਨ ਰੱਖਣਾ ਹੋਵੇਗਾ ਕਿ ਕੋਈ ਕੇਂਦਰੀਕ੍ਰਿਤ ਮੈਰਿਟ ਸੂਚੀ ਨਹੀਂ ਬਣਾਈ ਜਾਵੇਗੀ। 

ਅਹੁਦਿਆਂ ਦਾ ਵੇਰਵਾ

ਕੁੱਲ ਅਹੁਦੇ    - 2206
ਦਾਨਪੁਰ ਮੰਡਲ    - 675
ਧਨਬਾਦ ਮੰਡਲ    - 156
ਪਲਾਂਟ ਡਿਪੋ/ਪੰ. ਦੀਨ ਦਿਆਲ ਉਪਾਧਿਆਏ- 135
ਸਮਸਤੀਪੁਰ ਮੰਡਲ- 81
ਪੰ. ਦੀਨ ਦਿਆਲ ਉਪਾਧਿਆਏ ਮੰਡਲ- 892
ਕੈਰਿਜ ਅਤੇ ਵੈਗਨ ਰਿਪੇਅਰ ਵਰਕਸ਼ਾਪ/ਹਰਨੌਤ- 110
ਯਾਂਤ੍ਰਿਕ ਵਰਕਸ਼ਾਪ/ਸਮਸਤੀਪੁਰ- 110
ਸੋਨਪੁਰ ਮੰਡਲ- 47

ਵਿਦਿਅਕ ਯੌਗਤਾ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਮੈਟ੍ਰਿਕ/10ਵੀਂ ਪਾਸ ਜਾਂ ਇਸ ਦੇ ਬਰਾਬਰ (10+2 ਪ੍ਰੀਖਿਆ ਪ੍ਰਣਾਲੀ ਤਹਿਤ) ਪਾਸ ਹੋਣਾ ਚਾਹੀਦਾ ਹੈ।

ਉਮਰ
ਉਮੀਦਵਾਰ ਦੀ ਉਮਰ 15 ਤੋਂ 24 ਸਾਲ ਤਕ ਹੋਣੀ ਚਾਹੀਦੀ ਹੈ।

ਫੀਸ
ਅਨਰਜਿਸਟਰਡ (UR)/ ਓ.ਬੀ.ਸੀ. (OBC)- 100 ਰੁਪਏ
ਐੱਸ.ਸੀ./ਐੱਸ.ਟੀ./ਬੀਬੀਆਂ/ਪੀ.ਡਬਲਯੂ.ਡੀ. ਉਮੀਦਵਾਰ- ਕੋਈ ਫੀਸ ਨਹੀਂ।

Rakesh

This news is Content Editor Rakesh