ਪੰਜਾਬ ਸਰਕਾਰ ''ਚ ਜੂਨੀਅਰ ਇੰਜੀਨੀਅਰ ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

03/26/2021 11:18:08 AM

ਜਲੰਧਰ– ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐੱਸ.ਸੀ.) ਨੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਯੋਗ ਉਮੀਦਵਾਰ ਆਨਲਾਈਨ ਅਹੁਦਿਆਂ 'ਤੇ ਅਪਲਾਈ ਕਰ ਸਕਦੇ ਹਨ। 

ਅਹੁਦੇ
ਜੂਨੀਅਰ ਇੰਜੀਨੀਅਰ ਦੇ 612 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਜਲ ਸਰੋਤ ਵਿਭਾਗ 'ਚ ਜੂਨੀਅਰ ਇੰਜੀਨੀਅਰ (ਸਿਵਲ) ਅਹੁਦੇ 'ਤੇ 585 ਭਰਤੀਆਂ ਕੀਤੀਆਂ ਜਾਣਗੀਆਂ। ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਵਿਭਾਗ 'ਚ ਜੂਨੀਅਰ ਇੰਜੀਨੀਅਰ (ਸਿਵਲ) ਅਹੁਦੇ 'ਤੇ 27 ਭਰਤੀਆਂ ਹਨ।

ਉਮਰ
ਉਮੀਦਵਾਰ ਦੀ ਉਮਰ 18 ਤੋਂ 37 ਸਾਲ ਵਿਚਾਲੇ ਹੋਣੀ ਚਾਹੀਦੀ ਹੈ।

ਆਖ਼ਰੀ ਤਾਰੀਖ਼
ਉਮੀਦਵਾਰ 27 ਮਾਰਚ 2021 ਤੱਕ ਅਪਲਾਈ ਕਰ ਸਕਦੇ ਹਨ। 

ਚੋਣ ਪ੍ਰਕਿਰਿਆ
ਕਮਿਸ਼ਨ ਇਨ੍ਹਾਂ ਅਹੁਦਿਆਂ ਲਈ ਅਪ੍ਰੈਲ 2021 ਦੇ ਅੰਤ 'ਚ ਅਸਥਾਈ ਰੂਪ ਨਾਲ ਇਕ ਮੁਕਾਬਲਾ ਪ੍ਰੀਖਿਆ ਆਯੋਜਿਤ ਕਰੇਗਾ। ਚੋਣ ਲਿਖਤੀ ਪ੍ਰੀਖਿਆ 'ਤੇ ਆਧਾਰਤ ਹੋਵੇਗੀ।

ਸਿੱਖਿਆ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਸਿਵਲ ਇੰਜੀਨੀਅਰਿੰਗ 'ਚ ਡਿਪਲੋਮਾ ਜਾਂ ਸਰਕਾਰ ਵਲੋਂ ਮਾਨਤਾ ਪ੍ਰਾਪਤ ਕਿਸੇ ਹੋਰ ਉੱਚ ਯੋਗਤਾ। 

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://ppsc.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Rakesh

This news is Content Editor Rakesh