NTPC 'ਚ ਅਸਿਸਟੈਂਟ ਦੇ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਉਮਰ ਹੱਦ ਅਤੇ ਹੋਰ ਸ਼ਰਤਾਂ

05/15/2023 10:58:51 AM

ਨਵੀਂ ਦਿੱਲੀ- ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ (NTPC) ਨੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। NTPC ਨੇ ਇਹ ਭਰਤੀ ਅਸਿਸਟੈਂਟ ਐਗਜ਼ੀਕਿਊਟਿਵ (ਆਪਰੇਸ਼ਨ), ਅਸਿਸਟੈਂਟ ਕਮਰਸ਼ੀਅਲ ਐਗਜ਼ੀਕਿਊਟਿਵ (ਇਲੈਕਟ੍ਰੀਕਲ) ਦੀਆਂ ਅਸਾਮੀਆਂ ਨੂੰ ਭਰਨ ਲਈ ਕੱਢੀ ਗਈ ਹੈ। ਇਨ੍ਹਾਂ ਅਹੁਦਿਆਂ 'ਤੇ ਕੰਪਨੀ ਨੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://careers.ntpc.co.in ਦੇ ਜ਼ਰੀਏ ਅਪਲਾਈ ਕਰ ਸਕਦੇ ਹਨ। 

ਮਹੱਤਵਪੂਰਨ ਤਾਰੀਖ਼ਾਂ- 

ਆਨਲਾਈਨ ਅਪਲਾਈ ਪ੍ਰਕਿਰਿਆ ਸ਼ੁਰੂ- 9 ਮਈ 2023 ਤੋਂ
ਆਨਲਾਈਨ ਭਰਤੀ ਦੀ ਆਖ਼ਰੀ ਤਾਰੀਖ਼- 25 ਮਈ 2023 ਤੱਕ

ਅਹੁਦਿਆਂ ਦਾ ਵੇਰਵਾ

ਅਸਿਸਟੈਂਟ ਐਗਜ਼ੀਕਿਊਟਿਵ (ਆਪਰੇਸ਼ਨ), ਅਸਿਸਟੈਂਟ ਕਮਰਸ਼ੀਅਲ ਐਗਜ਼ੀਕਿਊਟਿਵ (ਇਲੈਕਟ੍ਰੀਕਲ) ਦੀਆਂ ਕੁੱਲ 120 ਅਸਾਮੀਆਂ NTPC ਭਰਤੀ ਮੁਹਿੰਮ ਰਾਹੀਂ ਭਰੀਆਂ ਜਾਣਗੀਆਂ।

ਉਮਰ ਹੱਦ

NTPC ਭਰਤੀ 2023 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 35 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਮਿਲੇਗੀ।

ਵਿੱਦਿਅਕ ਯੋਗਤਾ

ਅਸਿਸਟੈਂਟ ਐਗਜ਼ੀਕਿਊਟਿਵ (ਆਪਰੇਸ਼ਨ) ਦੇ ਅਹੁਦੇ ਲਈ ਇਲੈਕਟ੍ਰੀਕਲ/ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਬੰਧਤ ਖੇਤਰ 'ਚ ਦੋ ਸਾਲ ਦਾ ਤਜ਼ਰਬਾ ਵੀ ਜ਼ਰੂਰੀ ਹੈ। ਦੂਜੇ ਪਾਸੇ ਅਸਿਸਟੈਂਟ ਕਮਰਸ਼ੀਅਲ ਐਗਜ਼ੀਕਿਊਟਿਵ (ਇਲੈਕਟ੍ਰੀਕਲ) ਦੇ ਅਹੁਦੇ ਲਈ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਜ਼ਰੂਰੀ ਹੈ। ਇਸ ਅਹੁਦੇ ਲਈ ਉਮੀਦਵਾਰ ਨੇ ਇੰਜੀਨੀਅਰਿੰਗ ਵਿਚ GATE ਭਾਵ ਗ੍ਰੈਜੂਏਟ ਐਪਟੀਟਿਊਡ ਟੈਸਟ ਪਾਸ ਕੀਤਾ ਹੋਣਾ ਚਾਹੀਦਾ ਹੈ।

ਅਰਜ਼ੀ ਫ਼ੀਸ

ਜਨਰਲ, EWS ਅਤੇ OBC ਸ਼੍ਰੇਣੀ ਦੇ ਉਮੀਦਵਾਰਾਂ ਨੂੰ NTPC ਭਰਤੀ ਲਈ 300 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਇਸ ਦੇ ਨਾਲ ਹੀ ST, SC ਦਿਵਿਯਾਂਗ ਅਤੇ ਐਕਸ ਸਰਵਿਸ ਮੈਨ ਵਰਗ ਦੇ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਉਹ ਬਿਨਾਂ ਕਿਸੇ ਫੀਸ ਦੇ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਬਿਨੈ-ਪੱਤਰ ਦੀ ਫੀਸ ਆਨਲਾਈਨ ਅਰਜ਼ੀ ਪ੍ਰਕਿਰਿਆ ਦੌਰਾਨ ਕਰਨਾ ਹੋਵੇਗੀ। ਉਮੀਦਵਾਰ ਇਸ ਭਰਤੀ ਲਈ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਅਪਲਾਈ ਕਰ ਸਕਦੇ ਹਨ।

ਇੰਝ ਕਰੋ ਅਪਲਾਈ

ਇੱਛੁਕ ਉਮੀਦਵਾਰ NTPC ਦੀ ਅਧਿਕਾਰਤ ਵੈੱਬਸਾਈਟ http://careers.ntpc.co.in ਜਾਂ http://ntpc.co.in ਜ਼ਰੀਏ 23 ਮਈ 2023 ਤੱਕ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
NTPC Recruitment 2023

Tanu

This news is Content Editor Tanu