ਮੈਟਰੋ ਰੇਲ 'ਚ 134 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਯੋਗਤਾ ਸਣੇ ਹੋਰ ਵੇਰਵਾ

11/01/2023 12:17:49 PM

ਨਵੀਂ ਦਿੱਲੀ- ਮਹਾਰਾਸ਼ਟਰ ਮੈਟਰੋ ਰੇਲ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ 134 ਅਪਰੈਂਟਿਸ ਲਈ ਭਰਤੀ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਜਿਸ ਲਈ ਆਨਲਾਈਨ ਅਪਲਾਈ ਕਰਨ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਗਿਆ। ਭਰਤੀ ਲਈ ਅਰਜ਼ੀ ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼ 28 ਨਵੰਬਰ ਹੈ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://mahametro.org'ਤੇ ਜਾ ਕੇ ਅਪਲਾਈ ਭਰਤੀ ਲਈ ਅਪਲਾਈ ਕਰ ਸਕਦੇ ਹਨ। 

ਉਮਰ ਹੱਦ

ਉਮੀਦਵਾਰਾਂ ਦੀ ਉਮਰ 17 ਸਾਲ ਤੋਂ 24 ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵਾਂਕਰਨ ਵਰਗਾਂ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਵੀ ਦਿੱਤੀ ਜਾਵੇਗੀ। 

ਵਿੱਦਿਅਕ ਯੋਗਤਾ

ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ ਕੁੱਲ ਮਿਲਾ ਕੇ ਘੱਟ ਤੋਂ ਘੱਟ 50 ਫ਼ੀਸਦੀ ਅੰਕਾਂ ਨਾਲ 10ਵੀਂ ਜਮਾਤ ਦੀ ਪ੍ਰੀਖਿਆ ਜਾਂ 12ਵੀਂ ਪਾਸ ਹੋਣੀ ਚਾਹੀਦੀ ਹੈ। ਉਸ ਕੋਲ ਨੈਸ਼ਨਲ ਕੌਂਸਲ ਆਫ਼ ਵੋਕੇਸ਼ਨਲ ਟਰੇਨਿੰਗ ਵਲੋਂ ਜਾਰੀ ਨੋਟੀਫਾਈਡ ਟਰੇਡ ਵਿੱਚ ਰਾਸ਼ਟਰੀ ਵਪਾਰ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਅਰਜ਼ੀ ਫੀਸ

ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ਤੋਂ ਮੈਟਰੋ ਰੇਲ ਐਪਲੀਕੇਸ਼ਨ ਫਾਰਮ ਭਰ ਸਕਦੇ ਹਨ। ਅਹੁਦਿਆਂ ਲਈ ਅਪਲਾਈ ਕਰਨ ਲਈ ਲਿੰਕ ਐਕਟੀਵੇਟ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਨੂੰ ਅਹੁਦਿਆਂ ਲਈ ਅਪਲਾਈ ਕਰਨ ਤੋਂ ਪਹਿਲਾਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ। ਅਪਲਾਈ ਕਰਨ ਲਈ 100 ਰੁਪਏ ਫੀਸ ਰੱਖੀ ਗਈ ਹੈ।

ਇਸ ਤਰ੍ਹਾਂ ਕਰੋ ਅਪਲਾਈ 

1. ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ-https://www.mahametro.org 'ਤੇ ਜਾਓ।
2. ਨਾਗਪੁਰ, ਪੁਣੇ ਅਤੇ ਨਵੀਂ ਮੁੰਬਈ 'ਚ ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਐਮ. ਐਮ. ਆਰ. ਸੀ. ਐਲ) ਵਿਚ ਅਪ੍ਰੈਂਟਿਸ ਭਰਤੀ ਲਿੰਕ 'ਤੇ ਕਲਿੱਕ ਕਰੋ।
3. ਹਦਾਇਤਾਂ ਪੜ੍ਹੋ ਅਤੇ ਅਰਜ਼ੀ ਫਾਰਮ ਭਰੋ ਅਤੇ ਅਪਲਾਈ ਕਰਨ ਲਈ ਆਨਲਾਈਨ ਬਟਨ 'ਤੇ ਕਲਿੱਕ ਕਰੋ।
4. ਲੋੜੀਂਦੇ ਵੇਰਵੇ ਭਰੋ ਅਤੇ ਲੋੜੀਂਦੀ ਫੀਸ ਦਾ ਭੁਗਤਾਨ ਕਰੋ।
5. ਭਵਿੱਖ ਦੇ ਸੰਦਰਭ ਲਈ ਐਪਲੀਕੇਸ਼ਨ ਫੀਸ ਨੂੰ ਡਾਊਨਲੋਡ ਕਰੋ ਅਤੇ ਸੁਰੱਖਿਅਤ ਕਰੋ।

Tanu

This news is Content Editor Tanu