ਭਾਰਤੀ ਡਾਕ ਮਹਿਕਮੇ 'ਚ 30 ਹਜ਼ਾਰ ਤੋਂ ਵਧੇਰੇ ਭਰਤੀਆਂ, ਆਖ਼ਰੀ ਮੌਕਾ, ਜਲਦੀ ਕਰੋ ਅਪਲਾਈ

08/22/2023 12:34:00 PM

ਨਵੀਂ ਦਿੱਲੀ- ਭਾਰਤੀ ਡਾਕ ਮਹਿਕਮੇ ਨੇ 30041 ਅਹੁਦਿਆਂ 'ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਜਿਸ ਮੁਤਾਬਕ ਭਰਤੀ ਜ਼ਰੀਏ ਬਰਾਂਚ ਪੋਸਟ ਮਾਸਟਰ, ਅਸਿਸਟੈਂਟ ਪੋਸਟ ਮਾਸਟਰ, ਡਾਕ ਸੇਵਕ ਅਤੇ ਗ੍ਰਾਮੀਣ ਡਾਕ ਸੇਵਕ ਦੇ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਭਰਤੀ ਲਈ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 23 ਅਗਸਤ ਯਾਨੀ ਕਿ ਬੁੱਧਵਾਰ ਹੈ।

ਉਮਰ

ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ। ਵੱਧ ਤੋਂ ਵੱਧ ਉਮਰ ਸੀਮਾ ਵਿੱਚ ਅਨੁਸੂਚਿਤ ਜਾਤੀਆਂ ਨੂੰ 5 ਸਾਲ, ਓਬੀਸੀ ਵਰਗ ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ।

ਸਿੱਖਿਆ ਯੋਗਤਾ

ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਜਮਾਤ ਪਾਸ ਕੀਤੀ ਹੋਵੇ। 10ਵੀਂ ਜਮਾਤ ਵਿੱਚ ਗਣਿਤ, ਸਥਾਨਕ ਭਾਸ਼ਾ ਅਤੇ ਅੰਗਰੇਜ਼ੀ ਵਿੱਚ ਪਾਸ ਹੋਣਾ ਜ਼ਰੂਰੀ ਹੈ। 10ਵੀਂ ਜਮਾਤ ਤੱਕ ਸਥਾਨਕ ਭਾਸ਼ਾ ਦੀ ਪੜ੍ਹਾਈ ਵੀ ਜ਼ਰੂਰੀ ਹੈ।

ਤਨਖਾਹ ਸਕੇਲ (ਅਹੁਦੇ ਮੁਤਾਬਕ)

BPM ਲਈ 12,000 ਰੁਪਏ - 29,380 ਰੁਪਏ।
ABPM/ਡਾਕ ਸੇਵਕ ਲਈ 10,000 ਤੋਂ -24,470 ਰੁਪਏ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀਆਂ ਆਨਲਾਈਨ ਜਮ੍ਹਾਂ ਅਰਜ਼ੀਆਂ ਦੇ ਆਧਾਰ 'ਤੇ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਉੱਚ ਵਿਦਿਅਕ ਯੋਗਤਾ ਵਾਲੇ ਉਮੀਦਵਾਰਾਂ ਨੂੰ ਕਿਸੇ ਕਿਸਮ ਦੀ ਤਰਜੀਹ ਨਹੀਂ ਦਿੱਤੀ ਜਾਵੇਗੀ। ਅੰਤਿਮ ਚੋਣ 10ਵੀਂ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਹੋਵੇਗੀ।

ਅਰਜ਼ੀ ਫ਼ੀਸ

ਜਨਰਲ ਅਤੇ ਓਬੀਸੀ ਸ਼੍ਰੇਣੀ ਲਈ ਅਰਜ਼ੀ ਫੀਸ - 100 ਰੁਪਏ। SC, ST ਅਤੇ ਸਾਰੇ ਵਰਗਾਂ ਦੀਆਂ ਔਰਤਾਂ ਲਈ ਕੋਈ ਫੀਸ ਨਹੀਂ ਹੈ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

Tanu

This news is Content Editor Tanu