ਮੈਟਰੋ 'ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, 400 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ

05/17/2023 11:31:46 AM

ਨਵੀਂ ਦਿੱਲੀ- ਮੈਟਰੋ ਰੇਲ ਵਿੱਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਹੈ। ਦਰਸਅਲ ਗੁਜਰਾਤ ਮੈਟਰੋ ਰੇਲ ਕਾਰਪੋਰੇਸ਼ਨ (GMRC) ਨੇ ਸਟੇਸ਼ਨ ਕੰਟਰੋਲਰ / ਟ੍ਰੇਨ ਆਪਰੇਟਰ / ਜੂਨੀਅਰ ਇੰਜੀਨੀਅਰ-ਮਕੈਨੀਕਲ / ਜੂਨੀਅਰ ਇੰਜੀਨੀਅਰ-ਸਿਵਲ / ਮੇਨਟੇਨਰ-ਫਿਟਰ ਸਮੇਤ ਹੋਰ ਕਈ ਅਸਾਮੀਆਂ 'ਤੇ ਭਰਤੀ ਲਈ ਔਨਲਾਈਨ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈਬਸਾਈਟ gujaratmetrorail.com 'ਤੇ ਜਾ ਕੇ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਮਹੱਤਵਪੂਰਨ ਤਾਰੀਖ਼ਾਂ 

ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 10 ਮਈ 2023 ਤੋਂ 09 ਜੂਨ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਲਿਖਤੀ ਪ੍ਰੀਖਿਆ ਜੁਲਾਈ 2023 ਵਿੱਚ ਕਰਵਾਈ ਜਾਵੇਗੀ।

ਅਹੁਦਿਆਂ ਦਾ ਵੇਰਵਾ

  • ਸਟੇਸ਼ਨ ਕੰਟਰੋਲਰ/ਟਰੇਨ ਆਪਰੇਟਰ -150
  • ਕਸਟਮਰ ਰਿਲੇਸ਼ਨ ਅਸਿਸਟੈਂਟ (CRA) – 46
  • ਜੂਨੀਅਰ ਇੰਜੀਨੀਅਰ- 31
  • ਜੂਨੀਅਰ ਇੰਜੀਨੀਅਰ - ਇਲੈਕਟ੍ਰਾਨਿਕਸ - 28
  • ਜੂਨੀਅਰ ਇੰਜੀਨੀਅਰ-ਮਕੈਨਿਕਲ-12
  • ਜੂਨੀਅਰ ਇੰਜੀਨੀਅਰ-ਸਿਵਲ-06
  • ਮੇਨਟੇਨਰ - ਫਿਟਰ - 58
  • ਮੇਨਟੇਨਰ -ਇਲੈਕਟ੍ਰਿਕਲ -60
  • ਮੇਨਟੇਨਰ -ਇਲੈਕਟ੍ਰੋਨਿਕਸ -33

ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 424 ਅਸਾਮੀਆਂ ਭਰੀਆਂ ਜਾਣਗੀਆਂ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

 

cherry

This news is Content Editor cherry