ਪੰਜਾਬ ਅਤੇ ਹਰਿਆਣਾ ਹਾਈ ਕੋਰਟ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

12/11/2023 11:06:22 AM

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸੁਪੀਰੀਅਰ ਨਿਆਇਕ ਸੇਵਾ ਅਹੁਦੇ ਅਤੇ ਪੰਜਾਬ ਸੁਪੀਰੀਅਰ ਨਿਆਇਕ ਸੇਵਾ ਅਹੁਦੇ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਆਖ਼ਰੀ ਤਾਰੀਖ਼

ਉਮੀਦਵਾਰ 22 ਦਸੰਬਰ 2023 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਕੁੱਲ 46 ਅਹੁਦੇ ਭਰੇ ਜਾਣਗੇ, ਜਿਨ੍ਹਾਂ 'ਚੋਂ 25 ਅਹੁਦੇ ਹਰਿਆਣਾ ਸੁਪੀਰੀਅਰ ਨਿਆਇਕ ਸੇਵਾ ਦੇ ਕੈਡਰ 'ਚ ਅਤੇ 21 ਅਹੁਦੇ ਪੰਜਾਬ ਸੁਪੀਰੀਅਰ ਨਿਆਇਕ ਸੇਵਾ ਦੇ ਕੈਡਰ 'ਚ ਹਨ।

ਐਪਲੀਕੇਸ਼ਨ ਫ਼ੀਸ

ਉਮੀਦਵਾਰਾਂ ਨੂੰ 1000 ਰੁਪਏ ਐਪਲੀਕੇਸ਼ਨ ਫ਼ੀਸ ਦੇਣੀ ਪਵੇਗੀ, ਜਦੋਂ ਕਿ ਐੱਸ.ਸੀ/ਬੀ.ਸੀ./ਪੀ.ਡਬਲਿਊ.ਡੀ. ਸ਼੍ਰੇਣੀ ਦੇ ਉਮੀਦਵਾਰਾਂ ਨੂੰ 500 ਰੁਪਏ ਐਪਲੀਕੇਸ਼ਨ ਫ਼ੀਸ ਦੇਣੀ ਪਵੇਗੀ।

ਉਮਰ

ਉਮੀਦਵਾਰ ਦੀ ਉਮਰ 35 ਸਾਲ ਅਤੇ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

DIsha

This news is Content Editor DIsha