ਦਿੱਲੀ ਪੁਲਸ ''ਚ ਕਾਂਸਟੇਬਲ ਦੇ ਅਹੁਦਿਆਂ ''ਤੇ ਨਿਕਲੀ ਬੰਪਰ ਭਰਤੀ, ਜਲਦੀ ਕਰੋ ਅਪਲਾਈ

09/24/2023 12:18:56 PM

ਨਵੀਂ ਦਿੱਲੀ- ਦਿੱਲੀ ਪੁਲਸ ਵਲੋਂ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਭਰਤੀ ਜ਼ਰੀਏ 7547 ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਜਿਸ ਵਿਚ ਪੁਰਸ਼ ਉਮੀਦਵਾਰਾਂ ਲਈ 5056 ਅਹੁਦੇ ਅਤੇ ਮਹਿਲਾ ਕਾਂਸਟੇਬਲ ਦੇ 2491 ਅਹੁਦੇ ਰੱਖੇ ਗਏ ਹਨ। ਦਿੱਲੀ ਪੁਲਸ ਕਾਂਸਟੇਬਲ ਭਰਤੀ 2023 ਲਈ ਆਨਲਾਈਨ ਅਰਜ਼ੀ 1 ਸਤੰਬਰ 2023 ਤੋਂ ਸ਼ੁਰੂ ਹੋ ਗਏ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 30 ਸਤੰਬਰ 2023 ਤੱਕ ਰੱਖੀ ਗਈ ਹੈ।

ਸ਼ਡਿਊਲ ਮੁਤਾਬਕ ਪ੍ਰੀਖਿਆ 14 ਨਵੰਬਰ ਤੋਂ 5 ਦਸੰਬਰ 2023 ਤੱਕ ਹੋਵੇਗੀ। ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਪੜ੍ਹ ਕੇ ਹੀ ਅਪਲਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਗਲਤ ਤਰੀਕੇ ਨਾਲ ਭਰਿਆ ਫਾਰਮ ਕਿਸੇ ਵੀ ਉਮੀਦਵਾਰ ਦਾ ਸਵੀਕਾਰ ਨਹੀਂ ਕੀਤਾ ਜਾਵੇਗਾ। ਨਾਲ ਹੀ 30 ਸਤੰਬਰ ਤੋਂ ਬਾਅਦ ਵੀ ਕਿਸੇ ਵੀ ਉਮੀਦਵਾਰ ਦਾ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ।

ਉਮਰ ਹੱਦ

ਦਿੱਲੀ ਪੁਲਸ ਕਾਂਸਟੇਬਲ ਭਰਤੀ 2023 ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਰੱਖੀ ਗਈ ਹੈ। ਉਮੀਦਵਾਰ ਦਾ ਜਨਮ 2 ਜੁਲਾਈ 1998 ਤੋਂ ਪਹਿਲਾਂ ਅਤੇ 1 ਜੁਲਾਈ 2005 ਤੋਂ ਬਾਅਦ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, OBC, EWS ਸਮੇਤ ਸਾਰੀਆਂ ਰਾਖਵੀਆਂ ਸ਼੍ਰੇਣੀਆਂ ਨੂੰ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਵਿੱਦਿਅਕ ਯੋਗਤਾ

ਦਿੱਲੀ ਪੁਲਸ ਕਾਂਸਟੇਬਲ ਭਰਤੀ 2023 ਲਈ ਵਿੱਦਿਅਕ ਯੋਗਤਾ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਰੱਖੀ ਗਈ ਹੈ। ਇਸ ਤੋਂ ਇਲਾਵਾ ਪੁਰਸ਼ ਉਮੀਦਵਾਰ ਕੋਲ ਲਾਈਟ ਮੋਟਰ ਵਹੀਕਲ ਡਰਾਈਵਿੰਗ ਲਾਇਸੈਂਸ ਵੀ ਹੋਣਾ ਚਾਹੀਦਾ ਹੈ।

ਅਰਜ਼ੀ ਫੀਸ

ਦਿੱਲੀ ਪੁਲਸ ਕਾਂਸਟੇਬਲ ਭਰਤੀ 2023 ਵਿਚ ਜਨਰਲ, ਓ. ਬੀ. ਸੀ ਅਤੇ ਈ. ਡਬਲਯੂ. ਐਸ ਸ਼੍ਰੇਣੀ ਲਈ ਅਰਜ਼ੀ ਫੀਸ 100 ਰੁਪਏ ਰੱਖੀ ਗਈ ਹੈ। ਜਦੋਂ ਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਸਾਬਕਾ ਸੈਨਿਕ, ਸਾਰੀਆਂ ਔਰਤਾਂ ਅਤੇ ਵਿਭਾਗੀ ਉਮੀਦਵਾਰਾਂ ਲਈ ਬਿਨੈ ਪੱਤਰ ਮੁਫ਼ਤ ਰੱਖਿਆ ਗਿਆ ਹੈ। ਉਮੀਦਵਾਰ ਆਨਲਾਈਨ ਮੋਡ ਰਾਹੀਂ ਅਰਜ਼ੀ ਫੀਸ ਦਾ ਭੁਗਤਾਨ ਕਰ ਸਕਦੇ ਹਨ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਟੈਸਟ, ਮੈਡੀਕਲ ਟੈਸਟ ਅਤੇ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਕੀਤੀ ਜਾਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਹੋਰ ਜਾਣਕਾਰੀ ਦੇਖ ਸਕਦੇ ਹਨ।

ਦਿੱਲੀ ਪੁਲਸ ਭਰਤੀ ਲਈ ਇੰਝ ਕਰੋ ਅਪਲਾਈ

- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
- ਨਿੱਜੀ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
- ਹੁਣ ਦਿੱਲੀ ਪੁਲਸ ਕਾਂਸਟੇਬਲ ਦੀ ਪੋਸਟ ਭਰੋ।
- ਇਸ ਤੋਂ ਬਾਅਦ ਫੀਸ ਦਾ ਭੁਗਤਾਨ ਕਰੋ ਅਤੇ ਜਮ੍ਹਾਂ ਕਰੋ।
- ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।

Delhi Police Constable Recruitment 2023
 

Tanu

This news is Content Editor Tanu