ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ’ਤੇ ਨਿਕਲੀ ਭਰਤੀ, ਇਸ ਤਾਰੀਖ਼ ਤੋਂ ਕਰ ਸਕਦੇ ਹੋ ਅਪਲਾਈ
03/01/2021 12:03:11 PM
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ, ਇੰਜੀਨੀਅਰਿੰਗ ਵਿਭਾਗ ਨੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ’ਤੇ ਭਰਤੀ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਚੰਡੀਗੜ੍ਹ ਪ੍ਰਸ਼ਾਸਨ ਭਰਤੀ 2021 ਲਈ ਅਧਿਕਾਰਤ ਵੈਬਸਾਈਟ http://chandigarh.gov.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਮਹੱਤਵਪੂਰਨ ਤਾਰੀਖ਼ਾਂ
- ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 8 ਮਾਰਚ 2021
- ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 30 ਮਾਰਚ 2021
ਸਿਵਲ ਇੰਜੀਨੀਅਰਾਂ ਲਈ ਅਸਥਾਈ ਆਧਾਰ 'ਤੇ ਚੰਡੀਗੜ੍ਹ ਜੇਈ ਭਰਤੀ 2021 ਲਈ ਕੁੱਲ 42 ਅਸਾਮੀਆਂ ਉਪਲਬਧ ਹਨ।
- ਸਾਧਾਰਨ- 22
- ਸਾਧਾਰਨ (EWS) - 10
- ਓ.ਬੀ.ਸੀ.-06
- ਐਸ.ਸੀ.-04
ਵਿੱਦਿਅਕ ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਵਿਚ 3 ਸਾਲ ਦਾ ਡਿਪਲੋਮਾ ਅਤੇ ਆਈ.ਸੀ.ਟੀ. ਸਕਿੱਲ ਕੋਰਸ ਦਾ ਸਰਟੀਫਿਕੇਟ ਯਾਨੀ ਕੰਪਿਊਟਰ ਕੋਰਸ (ਸੀ.ਸੀ.ਸੀ.) ਕੀਤਾ ਹੋਵੇ।
ਉਮਰ ਹੱਦ
- ਜਨਰਲ / ਈਡਬਲਯੂਐਸ - 81 ਤੋਂ 37 ਸਾਲ
- ਓ ਬੀ ਸੀ - 18 ਤੋਂ 40 ਸਾਲ
- ਐਸਸੀ - 18 ਤੋਂ 47 ਸਾਲ
ਚੋਣ ਪ੍ਰਕਿਰਿਆ
ਚਾਹਵਾਨ ਅਤੇ ਯੋਗ ਉਮੀਦਵਾਰ 08 ਮਾਰਚ ਤੋਂ 30 ਮਾਰਚ 2021 ਤੱਕ ਅਧਿਕਾਰਤ ਵੈਬਸਾਈਟ http://chandigarh.gov.in ’ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।