11 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਸਰਕਾਰੀ ਨੌਕਰੀ, 12ਵੀਂ ਪਾਸ ਕਰਨ ਅਪਲਾਈ

10/01/2023 12:12:00 PM

ਨਵੀਂ ਦਿੱਲੀ- ਬਿਹਾਰ 'ਚ ਕਲਰਕ ਅਤੇ ਟਰਾਂਸਲੇਟਰ ਸਮੇਤ 11 ਹਜ਼ਾਰ ਤੋਂ ਵੱਧ ਸਰਕਾਰੀ ਅਸਾਮੀਆਂ ਲਈ ਭਰਤੀ ਕੱਢੀ ਗਈ ਹੈ। ਬਿਹਾਰ ਸਟਾਫ ਸਿਲੈਕਸ਼ਨ ਕਮਿਸ਼ਨ (BSSC) ਨੇ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ BSSC ਦੀ ਅਧਿਕਾਰਤ ਵੈੱਬਸਾਈਟ http://onlinebssc.com ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।

BSSC ਅੰਤਰ-ਪੱਧਰੀ ਭਰਤੀ 2023 ਨੋਟੀਫਿਕੇਸ਼ਨ ਅਨੁਸਾਰ ਇਸ ਮੁਹਿੰਮ ਰਾਹੀਂ ਕੁੱਲ 11,098 ਅਸਾਮੀਆਂ ਭਰੀਆਂ ਜਾਣਗੀਆਂ। ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 27 ਸਤੰਬਰ 2023 ਨੂੰ ਸ਼ੁਰੂ ਹੋ ਗਈ ਹੈ, ਜੋ ਕਿ 11 ਨਵੰਬਰ ਤੱਕ ਜਾਰੀ ਰਹੇਗੀ। ਅਰਜ਼ੀਆਂ ਸਿਰਫ਼ ਆਨਲਾਈਨ ਮੋਡ ਵਿਚ ਹੀ ਸਵੀਕਾਰ ਕੀਤੀਆਂ ਜਾਣਗੀਆਂ।

ਵਿੱਦਿਅਕ ਯੋਗਤਾ

ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੰਪਿਊਟਰ 'ਤੇ ਹਿੰਦੀ 'ਚ ਵਰਡ ਪ੍ਰੋਸੈਸਿੰਗ/ਟਾਈਪਿੰਗ ਦਾ ਪਤਾ ਹੋਣਾ ਚਾਹੀਦਾ ਹੈ। 

ਉਮਰ ਹੱਦ

ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ। ਗੈਰ-ਰਿਜ਼ਰਵਡ ਪੁਰਸ਼ ਵਰਗ ਲਈ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ। ਗੈਰ-ਰਿਜ਼ਰਵਡ ਮਹਿਲਾ ਵਰਗ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਪਿਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ 40 ਸਾਲ ਅਤੇ SC/ST ਸ਼੍ਰੇਣੀ ਦੇ ਉਮੀਦਵਾਰਾਂ ਲਈ 42 ਸਾਲ ਹੈ।

ਅਰਜ਼ੀ ਫ਼ੀਸ

ਜਨਰਲ/ਓ. ਬੀ. ਸੀ/ਈ. ਡਬਲਯੂ. ਐਸ (ਪੁਰਸ਼ ਉਮੀਦਵਾਰ) ਲਈ ਅਰਜ਼ੀ ਦੀ ਫੀਸ 540 ਰੁਪਏ ਹੈ। SC/ST (ਬਿਹਾਰ ਸੂਬੇ ਦੇ ਮੂਲ ਵਾਸੀਆਂ) ਲਈ ਅਰਜ਼ੀ ਫੀਸ 135 ਰੁਪਏ ਹੈ। ਬਿਹਾਰ ਸੂਬੇ ਦੇ ਸਰੀਰਕ ਤੌਰ 'ਤੇ ਦਿਵਿਆਂਗ ਅਤੇ ਮਹਿਲਾ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 135 ਰੁਪਏ ਹੈ।

ਇੰਝ ਕਰੋ ਅਪਲਾਈ 

1. ਬਿਹਾਰ ਸਟਾਫ਼ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ onlinebssc.com 'ਤੇ ਜਾਓ।
2. ਹੋਮ ਪੇਜ 'ਤੇ ਲਿੰਕ 'ADVT.NO.-02/23 Advertisement' 'ਤੇ ਕਲਿੱਕ ਕਰੋ।
3. ਸਕਰੀਨ 'ਤੇ ਇੱਕ ਨਵਾਂ ਪੰਨਾ ਖੁੱਲ੍ਹੇਗਾ, ਇੱਥੇ ਐਪਲੀਕੇਸ਼ਨ ਭਰੋ।
4. ਫੀਸ ਜਮ੍ਹਾਂ ਕਰੋ ਅਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
5. ਪੁਸ਼ਟੀ ਪੰਨੇ ਨੂੰ ਡਾਉਨਲੋਡ ਕਰੋ ਅਤੇ ਹੋਰ ਸੰਦਰਭ ਲਈ ਇਸ ਦਾ ਪ੍ਰਿੰਟਆਊਟ ਲਓ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

Bihar BSSC Inter-Level Recruitment 2023

Tanu

This news is Content Editor Tanu