ਏਅਰਪੋਰਟ ਅਥਾਰਟੀ ਆਫ਼ ਇੰਡੀਆ 'ਚ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਅਤੇ ਹੋਰ ਸ਼ਰਤਾਂ

01/07/2023 12:11:29 PM

ਨਵੀਂ ਦਿੱਲੀ- ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਜੂਨੀਅਰ ਐਗਜ਼ੀਕਿਊਟਿਵ (ਕਾਰਜਕਾਰੀ) ਅਹੁਦਿਆਂ 'ਤੇ ਬੰਪਰ ਭਰਤੀਆਂ ਕੱਢੀਆਂ ਹਨ। ਇਸ ਭਰਤੀ ਜ਼ਰੀਏ ਕੁੱਲ 596 ਅਹੁਦਿਆਂ ਨੂੰ ਭਰਿਆ ਜਾਵੇਗਾ। ਜੋ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਭਰਤੀ ਦੇ ਚਾਹਵਾਨ ਅਤੇ ਯੋਗ ਹਨ ਉਹ ਅਧਿਕਾਰਤ ਵੈੱਬਸਾਈਟ http://www.aai.aero 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 21 ਜਨਵਰੀ 2023 ਹੈ।

ਕੁੱਲ ਅਹੁਦੇ- 596

ਜੂਨੀਅਰ ਕਾਰਜਕਾਰੀ (ਇੰਜੀਨੀਅਰਿੰਗ- ਸਿਵਲ)
ਜੂਨੀਅਰ ਕਾਰਜਕਾਰੀ (ਇੰਜੀਨੀਅਰਿੰਗ ਇਲੈਕਟ੍ਰੀਕਲ)
ਜੂਨੀਅਰ ਕਾਰਜਕਾਰੀ (ਇਲੈਕਟ੍ਰੋਨਿਕਸ)
ਜੂਨੀਅਰ ਕਾਰਜਕਾਰੀ (ਆਰਕੀਟੈਕਚਰ)

ਵਿੱਦਿਅਕ ਯੋਗਤਾ

ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਸਬੰਧਤ ਵਿਸ਼ੇ ਵਿਚ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ। 

ਮਹੱਤਵਪੂਰਨ ਤਾਰੀਖ਼

ਆਨਲਾਈਨ ਅਰਜ਼ੀ ਦੀ ਤਾਰੀਖ਼ - 22 ਦਸੰਬਰ 2022
ਅਰਜ਼ੀ ਦੀ ਆਖਰੀ ਤਾਰੀਖ਼ - 21 ਜਨਵਰੀ 2023

ਉਮਰ ਹੱਦ

ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਹੱਦ 27 ਸਾਲ ਰੱਖੀ ਗਈ ਹੈ। ਇਸ ਦੇ ਨਾਲ ਹੀ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ। 

ਅਰਜ਼ੀ ਦੀ ਫੀਸ

ਜੂਨੀਅਰ ਕਾਰਜਕਾਰੀ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 300 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਐਸਸੀ, ਐਸਟੀ, ਪੀ.ਡਬਲਯੂ.ਡੀ ਅਤੇ ਮਹਿਲਾ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।

ਤਨਖਾਹ

ਚੁਣੇ ਗਏ ਉਮੀਦਵਾਰਾਂ ਨੂੰ 40,000 ਰੁਪਏ ਤੋਂ 1,40,000 ਰੁਪਏ ਤਨਖਾਹ ਵਜੋਂ ਦਿੱਤੇ ਜਾਣਗੇ। 

ਭਰਤੀ ਨੋਟੀਫਿਕੇਸ਼ਨ ਦੀ ਮਦਦ ਨਾਲ ਹੋਰ ਵੇਰਵੇ ਪ੍ਰਾਪਤ ਕਰੋ।

Tanu

This news is Content Editor Tanu