ਮਾਈਕ੍ਰੋਸਾਫਟ ਦਾ ਲਾਈਵ ਇਵੈਂਟ : ਇਹ ਨਵਾਂ ਪ੍ਰੋਡਕਟ ਕੀਤਾ ਲਾਂਚ

10/26/2016 10:05:38 PM

ਨਿਊਯਾਰਕ— ਨਿਊਯਾਰਕ ਸਿਟੀ ''ਚ ਮਾਈਕ੍ਰੋਸਾਫਟ ਵਿੰਡੋਜ਼ ਦਾ ਇਕ ਸਪੈਸ਼ਲ ਇਵੈਂਟ ਕੀਤਾ ਜਾ ਰਿਹਾ ਹੈ। ਇਸ ''ਚ ਮਾਈਕ੍ਰੋਸਾਫਟ ਵਲੋਂ ਨਵੇਂ ਐਲਾਨ ਕੀਤੇ ਜਾ ਰਹੇ ਹਨ। ਆਲਲਾਈਨ ਵਨ ਸਰਫੇਸ ਜਿਸ ਦਾ ਨਾਂ ਕਾਰਡੀਨਲ ਰੱਖਿਆ ਗਿਆ ਹੈ। 
ਮਾਈਕ੍ਰੋਸਾਫਟ ਦੀ ਸਰਫੇਸ ਫੈਮਿਲੀ ''ਚ ਲੈਪਟਾਪ ਦੇ ਨਾਲ-ਨਾਲ ਹੁਣ ਡੈਸਕਟਾਪ ਵੀ ਸ਼ਾਮਲ ਹੋ ਗਿਆ ਹੈ। ਮਾਈਕ੍ਰੋਸਾਫਟ ਨੇ ਇਸ ਇਵੈਂਟ ''ਚ ਸਰਫੇਸ ਸਟੂਡੀਓ ਦਾ ਐਲਾਨ ਕੀਤਾ। ਮਾਈਕ੍ਰੋਸਾਫਟ ਡਿਵਾਈਸਿਜ਼ ਟੀਮ ਨੂੰ ਲੀਡ ਕਰਨ ਵਾਲੇ ਪੈਨੋਸ ਪੈਨੇ ਦੇ ਮੁਤਾਬਕ ਸਟੂਡੀਓ ਵਿਸ਼ਵ ਦਾ ਸਭ ਤੋਂ ਪਤਲਾ ਐੱਲ. ਸੀ. ਡੀ. ਮਾਨੀਟਰ ਹੈ, ਜੋ 12.5 ਐੱਮ. ਐੱਮ. ਮੋਟਾ ਹੈ। ਇਸ ''ਚ ਟੱਚ ਸਕ੍ਰੀਨ ਡਿਸਪਲੈ ਲੱਗੀ ਹੋਈ ਹੈ ਅਤੇ ਇਹ 28 ਇੰਚ ਦੀ ਹੈ। ਇਸ ਡਿਸਪਲੈ ਦੀ ਆਊਟਪੁੱਟ 13.5 ਮਿਲਿਅਨ ਪਿਕਸਲ ਹੈ ਅਤੇ ਪੈਨੇ ਦੀ ਮੰਨੀਏ ਤਾਂ ਇਹ 4 ਕੇ ਟੀ. ਵੀ. ਤੋਂ 63 ਫੀਸਦੀ ਬੇਹਤਰ ਹੈ। 
ਇਸ ਡਿਸਪਲੈ ਦਾ ਆਸਪੈਕਟ ਰੇਸ਼ੋ 3:2 ਅਤੇ ਇਕ ਇੰਚ ''ਚ 192 ਪਿਕਸਲ ਲੱਗੇ ਹਨ। ਇਸ ''ਚ ਕਈ ਸਾਰੇ ਕਨੈਕਟੀਵਿਟੀ ਆਪਸ਼ਨ ਹਨ, ਜਿਵੇਂ ਆਡੀਓ, ਐੱਸ. ਡੀ ਕਾਰਡ, ਮਿਨੀ ਡਿਸਪਲੈ ਪੋਰਟ, ਇਥਰਨੈੱਟ ਅਤੇ 4 ਯੂ. ਐੱਸ.ਬੀ. 3.0 ਪੋਰਟ ਮਿਲਦੇ ਹਨ। 
ਸਰਫੇਸ ਸਟੂਡੀਓ ਦਾ ਪ੍ਰੀ-ਆਰਡਰ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜਿਸ ਦੀ ਕੀਮਤ 2,999 ਡਾਲਰ ਰੱਖੀ ਗਈ ਹੈ। ਸਰਫੇਸ ਪੇਨ ਅਤੇ ਸਰਫੇਸ ਡਾਇਲ ਇੱਕਠੇ ਮਿਲ ਕੇ ਇਕ ਅਲੱਗ ਪੀ. ਸੀ. ਤਜ਼ਰਬਾ ਦੇਵੇਗਾ ਸਰਫੇਸ ਸਟੂਡੀਓ।