ਟੋਇਟਾ ਨੇ ਨਵੰਬਰ 'ਚ ਘਰੇਲੂ ਵਿਕਰੀ 'ਚ ਦਰਜ ਕੀਤਾ 2.4 ਫ਼ੀਸਦੀ ਉਛਾਲ

12/01/2020 3:52:07 PM

ਨਵੀਂ ਦਿੱਲੀ— ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਦੀ ਘਰੇਲੂ ਬਾਜ਼ਾਰ 'ਚ ਵਿਕਰੀ ਨਵੰਬਰ 'ਚ 2.4 ਫ਼ੀਸਦੀ ਵੱਧ ਕੇ 8,508 ਇਕਾਈ 'ਤੇ ਪਹੁੰਚ ਗਈ। ਜਾਪਾਨ ਦੀ ਵਾਹਨ ਕੰਪਨੀ ਨੇ ਨਵੰਬਰ, 2019 'ਚ ਘਰੇਲੂ ਬਾਜ਼ਾਰ 'ਚ 8,312 ਵਾਹਨ ਵੇਚੇ ਸਨ।

ਟੀ. ਕੇ. ਐੱਮ. ਦੇ ਸੀਨੀਅਰ ਉਪ ਮੁਖੀ (ਵਿਕਰੀ ਤੇ ਸੇਵਾ) ਨਵੀਨ ਸੋਨੀ ਨੇ ਕਿਹਾ, ''ਸੁਸਤ ਮੰਗ ਅਤੇ ਤਿਉਹਾਰੀ ਮੌਸਮ ਦੀ ਮੰਗ ਦੀ ਵਜ੍ਹਾ ਨਾਲ ਕੰਪਨੀ ਹੌਲੀ-ਹੌਲੀ ਵਿਕਰੀ 'ਚ ਸੁਧਾਰ ਦਰਜ ਕਰ ਰਹੀ ਹੈ। ਗਾਹਕ ਹੁਣ ਨਿੱਜੀ ਵਾਹਨ ਰੱਖਣਾ ਚਾਹੁੰਦੇ ਹਨ। ਇਸ ਦੇ ਮੱਦੇਨਜ਼ਰ ਵੀ ਮੰਗ ਸੁਧਰ ਰਹੀ ਹੈ।''

ਉਨ੍ਹਾਂ ਕਿਹਾ ਕਿ ਕਈ ਤਰ੍ਹਾਂ ਦੀਆਂ ਆਕਰਸ਼ਕ ਪੇਸ਼ਕਸ਼ਾਂ ਅਤੇ ਫਾਈਨੈਂਸਿੰਗ ਯੋਜਨਾਵਾਂ ਦੀ ਵਜ੍ਹਾ ਨਾਲ ਕੰਪਨੀ ਵਿਕਰੀ ਦੀ ਰਫ਼ਤਾਰ ਨੂੰ ਕਾਇਮ ਰੱਖ ਸਕੀ ਹੈ। ਉਨ੍ਹਾਂ ਕਿਹਾ ਕਿ ਟੀ. ਕੇ. ਐੱਮ. ਦੀ ਯੂਨੀਅਨ ਦੀ ਗੈਰ ਕਾਨੂੰਨੀ ਹੜਤਾਲ ਦੀ ਵਜ੍ਹਾ ਨਾਲ ਕੰਪਨੀ ਨੂੰ ਆਪਣੇ ਕਾਰਖ਼ਾਨੇ 'ਚ ਤਾਲਾਬੰਦੀ ਲਾਉਣੀ ਪਈ ਜਿਸ ਕਾਰਨ ਉਤਪਾਦਨ ਅਤੇ ਥੋਕ ਵਿਕਰੀ ਪ੍ਰਭਾਵਿਤ ਹੋਈ ਹੈ। ਸੋਨੀ ਨੇ ਕਿਹਾ ਕਿ ਕੰਪਨੀ ਨੇ ਆਪਣੇ ਕੋਲ ਮੌਜੂਦ ਸਟਾਕ 'ਚੋਂ ਬਾਜ਼ਾਰ ਦੀ ਮੰਗ ਨੂੰ ਪੂਰਾ ਕੀਤਾ ਹੈ।

Sanjeev

This news is Content Editor Sanjeev