ਹਲਕੀ ਮਜ਼ਬੂਤੀ ਨਾਲ 73.41 ਦੇ ਪੱਧਰ ''ਤੇ ਖੁਲ੍ਹਿਆ ਰੁਪਿਆ

10/17/2018 9:23:03 AM

ਨਵੀਂ ਦਿੱਲੀ — ਰੁਪਏ ਦੀ ਸ਼ੁਰੂਆਤ ਅੱਜ ਹਲਕੇ ਵਾਧੇ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 5 ਪੈਸੇ ਵਧ ਕੇ 73.41 ਦੇ ਪੱਧਰ 'ਤੇ ਖੁੱਲ੍ਹਿਆ ਹੈ ਜਿਹੜਾ ਕਿ ਪਿਛਲੇ 2 ਹਫਤਿਆਂ ਦਾ ਉੱਪਰੀ ਪੱਧਰ ਹੈ। ਰੁਪਏ 'ਚ ਕੱਲ੍ਹ ਵੀ ਜ਼ੋਰਦਾਰ ਸੁਧਾਰ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 37 ਪੈਸੇ ਵਧ 73.46 ਦੇ ਪੱਧਰ ਦੇ ਬੰਦ ਹੋਇਆ ਸੀ।