ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 13 ਪੈਸੇ ਚੜਿ੍ਹਆ

01/19/2021 12:43:29 PM

ਮੁੰਬਈ (ਪੀ. ਟੀ.) - ਘਰੇਲੂ ਸਟਾਕ ਬਾਜ਼ਾਰ ਦੇ ਵਾਧੇ ਅਤੇ ਅਮਰੀਕੀ ਡਾਲਰ ਦੀ ਕਮਜ਼ੋਰੀ ਕਾਰਨ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 13 ਪੈਸੇ ਦੀ ਤੇਜ਼ੀ ਨਾਲ 73.15 ਦੇ ਪੱਧਰ ’ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਘਰੇਲੂ ਇਕਾਈ ਅਮਰੀਕੀ ਡਾਲਰ ਦੇ ਮੁਕਾਬਲੇ 73.16 ਦੇ ਪੱਧਰ ’ਤੇ ਖੁੱਲ੍ਹੀ ਅਤੇ 73.15 ਦੇ ਪੱਧਰ ’ਤੇ ਪਹੁੰਚ ਗਈ, ਜੋ ਪਿਛਲੇ ਬੰਦ ਦੇ ਮੁਕਾਬਲੇ 13 ਪੈਸੇ ਦੀ ਮਜ਼ਬੂਤੀ ਦਰਸਾਉਂਦਾ ਹੈ। ਰੁਪਿਆ ਸੋਮਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ 73.28 ਦੇ ਪੱਧਰ ’ਤੇ ਬੰਦ ਹੋਇਆ ਸੀ। ਸ਼ੇਅਰ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ ਕੁਲ ਆਧਾਰ ’ਤੇ 650.60 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿੳੂਚਰਜ਼ 0.47 ਫੀਸਦੀ ਚੜ੍ਹ ਕੇ 55.01 ਡਾਲਰ ਪ੍ਰਤੀ ਬੈਰਲ ’ਤੇ ਰਿਹਾ।

ਇਹ ਵੀ ਪੜ੍ਹੋ : ਪੈਟਰੋਲ 91 ਰੁਪਏ ਪ੍ਰਤੀ ਲਿਟਰ ਦੇ ਪਾਰ, ਜਾਣੋ ਅੱਜ ਕਿੰਨਾ ਵਧਿਆ ਤੇਲ ਦਾ ਭਾਅ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur