ਬਜ਼ਾਰ 'ਚ ਰੌਣਕ, ਸੈਂਸੈਕਸ 131 ਅੰਕ ਵਧਿਆ, ਨਿਫਟੀ 10,500 ਦੇ ਪਾਰ ਬੰਦ

10/15/2018 4:24:23 PM

ਨਵੀਂ ਦਿੱਲੀ — ਸੋਮਵਾਰ ਨੂੰ ਘਰੇਲੂ ਸ਼ੇਅਰ ਬਜ਼ਾਰ 'ਚ ਰੌਣਕ ਵਾਪਸ ਆਈ। ਆਈ.ਟੀ. ਅਤੇ ਫਾਰਮਾਂ ਸ਼ੇਅਰਾਂ ਵਿਚ ਖਰੀਦਦਾਰੀ ਕਾਰਨ ਸੈਂਸੈਕਸ ਅਤੇ ਨਿਫਟੀ ਵਾਧੇ ਨਾਲ ਬੰਦ ਹੋਣ 'ਚ ਕਾਮਯਾਬ ਰਹੇ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 131.52 ਅੰਕ ਚੜ੍ਹ ਕੇ 34,865.10 ਜਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 40 ਅੰਕ ਵਧ ਕੇ 10,512.50 'ਤੇ ਬੰਦ ਹੋਇਆ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਬਜ਼ਾਰ ਹਰੇ ਨਿਸ਼ਾਨ 'ਚ ਬੰਦ ਹੋਇਆ ਹੈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਵੀ ਚੰਗੀ ਖਰੀਦਦਾਰੀ ਨਜ਼ਰ ਆਈ। ਇਸ ਦੇ ਨਾਲ ਹੀ FMCG, IT ਅਤੇ ਫਾਰਮਾ ਸੈਕਟਰ ਵਿਚ ਵੀ ਵਾਧਾ ਦਰਜ ਕੀਤਾ ਗਿਆ।

ਕਾਰੋਬਾਰ ਦੌਰਾਨ ਦਿੱਗਜ ਸ਼ੇਅਰਾਂ ਐੱਚ.ਯੂ.ਐੱਲ., ਆਈ.ਸੀ.ਆਈ.ਸੀ.ਆਈ. ਬੈਂਕ, ਐੱਮ.ਐਂਡ.ਐੱਮ., ਭਾਰਤੀ ਏਅਰਟੈੱਲ, ਮਾਰੂਤੀ, ਕੋਟਕ ਬੈਂਕ, ਐੱਚ.ਡੀ.ਐੱਫ.ਸੀ. 'ਚ ਕਮਜ਼ੋਰੀ ਰਹੀ। ਹਾਲਾਂਕਿ ਆਈ.ਟੀ.ਸੀ., ਇੰਫੋਸਿਸ, ਵਿਪਰੋ, ਟੀ.ਸੀ.ਐੱਸ., ਸਨ ਫਾਰਮਾ, ਓ.ਐੱਨ.ਜੀ.ਸੀ., ਰਿਲ, ਅਤੇ ਐੱਚ.ਡੀ.ਐੱਫ.ਸੀ. ਬੈਂਕ 'ਚ ਵਾਧਾ ਹੈ।

ਮਿਡਕੈਪ 'ਚ ਦਬਾਅ, ਸਮਾਲਕੈਪ 'ਚ ਤੇਜ਼ੀ

ਲਾਰਜਕੈਪ ਦੇ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਤ ਦਬਾਅ ਦਿਖ ਰਿਹਾ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.27 ਫੀਸਦੀ ਟੁੱਟਿਆ ਹੈ ਜਦੋਂਕਿ ਨਿਫਟੀ ਮਿਡਕੈਪ 100 ਇੰਡੈਕਸ 'ਚ 0.20 ਫੀਸਦੀ ਦੀ ਮਜ਼ਬੂਤੀ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.57 ਫੀਸਦੀ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

ਟਾਪ ਗੇਨਰਜ਼
ਡਾ. ਰੈਡੀ ਲੈਬਜ਼, ਸਿਪਲਾ, ਇਨਫੋਸਿਸ, ਆਈ.ਟੀ.ਸੀ., ਬੀ.ਪੀ.ਸੀ.ਐਲ.
ਟਾਪ ਲੂਜ਼ਰਸ
ਐਚ.ਯੂ.ਐਲ., ਐਚ.ਪੀ.ਸੀ.ਐਲ., ਗੇਲ, ਅਲਟ੍ਰਾਟੈਕ  ਸੀਮੈਂਟ, ਆਈ.ਸੀ.ਆਈ.ਸੀ.ਆਈ. ਬੈਂਕ