ਤਿਓਹਾਰਾਂ ਦੇ ਮੌਸਮ ’ਚ ਖਾਦੀ ਦੀ ਹੋਈ ਰਿਕਾਰਡ ਵਿਕਰੀ

11/16/2020 11:26:19 PM

ਨਵੀਂ ਦਿੱਲੀ– ਦੀਵਾਲੀ ਸਣੇ ਤਿਓਹਾਰਾਂ ਦੇ ਇਸ ਮੌਸਮ ’ਚ ਰਾਜਧਾਨੀ ਦਿੱਲੀ ਦੇ ਕਨਾਟ ਪਲੇਸ ਸਥਿਤ ਵਿਕਰੀ ਕੇਂਦਰ ’ਚ 13 ਨਵੰਬਰ ਨੂੰ 40 ਦਿਨਾਂ ’ਚ ਚੌਥੀ ਵਾਰ ਕਿਸੇ ਇਕ ਦਿਨ ’ਚ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਿਕਾਰਡ ਵਿਕਰੀ ਹੋਈ।

ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਦੇ ਪ੍ਰਧਾਨ ਵਿਨੇ ਕੁਮਾਰ ਸਕਸੇਨਾ ਨੇ ਇਸ ਰਿਕਾਰਡ ਵਿਕਰੀ ਦਾ ਸਿਹਰਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਦੇਸ਼ੀ ਵਿਸ਼ੇਸ਼ ਕਰ ਕੇ ਖਾਦੀ ਨੂੰ ਬੜ੍ਹਾਵਾ ਦੇਣ ਦੀ ਲਗਾਤਾਰ ਕੀਤੀ ਗਈ ਅਪੀਲ ਨੂੰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਖਾਦੀ ਅਤੇ ਗ੍ਰਾਮ ਉਦਯੋਗ ਖੇਤਰਾਂ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਕਾਰੀਗਰਾਂ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ’ਚ ਖਾਦੀ ਪ੍ਰੇਮੀਆਂ ਦਾ ਸਮਰਥਨ ਮਿਲ ਰਿਹਾ ਹੈ। ਮਹਾਮਾਰੀ ਦੇ ਬਾਵਜੂਦ ਖਾਦੀ ਕਾਰੀਗਰਾਂ ਨੇ ਉਤਪਾਦਨ ਗਤੀਵਿਧੀਆਂ ਨੂੰ ਪੂਰੇ ਜੋਸ਼ ਨਾਲ ਜਾਰੀ ਰੱਖਿਆ ਅਤੇ ਸਾਥੀ ਦੇਸ਼ ਵਾਸੀਆਂ ਨੇ ਵੀ ਉਸੇ ਉਤਸ਼ਾਹ ਦੇ ਨਾਲ ਉਨ੍ਹਾਂ ਦਾ ਸਮਰਥਨ ਕੀਤਾ।

Sanjeev

This news is Content Editor Sanjeev