ਅੱਜ ਅਾਰਥਿਕ ਪ੍ਰਣਾਲੀ ’ਚ 12,000 ਕਰੋਡ਼ ਦੀ ਨਕਦੀ ਪਾਵੇਗਾ RBI

11/15/2018 4:22:22 PM

ਮੁੰਬਈ - ਭਾਰਤੀ ਰਿਜ਼ਰਵ ਬੈਂਕ  (ਆਰ. ਬੀ. ਆਈ.) ਨੇ 15 ਨਵੰਬਰ ਨੂੰ ਸਰਕਾਰੀ ਸਕਿਓਰਿਟੀਜ਼ ਦੀ ਖਰੀਦ  ਜ਼ਰੀਏ ਅਾਰਥਿਕ ਪ੍ਰਣਾਲੀ ’ਚ 12,000 ਕਰੋਡ਼ ਰੁਪਏ ਦੀ ਨਕਦੀ ਪਾਉਣ ਦਾ ਐਲਾਨ ਕੀਤਾ ਹੈ।  
 ਕੇਂਦਰੀ ਬੈਂਕ ਨੇ ਬਿਆਨ ’ਚ ਕਿਹਾ ਕਿ ਮੌਜੂਦਾ ਸਥਿਤੀ ਅਤੇ ਅੱਗੇ ਚੱਲ ਕੇ ਟਿਕਾਊ ਤਰਲਤਾ ਦੀ ਜ਼ਰੂਰਤ ਨੂੰ ਵੇਖਦੇ ਹੋਏ ਰਿਜ਼ਰਵ ਬੈਂਕ ਨੇ ਮੁਕਤ ਬਾਜ਼ਾਰ ਸੰਚਾਲਨ  ਤਹਿਤ ਸਰਕਾਰੀ ਸਕਿਓਰਿਟੀਜ਼ ਦੀ ਖਰੀਦ ਦਾ ਫੈਸਲਾ ਕੀਤਾ ਹੈ।  ਇਸ ਤਹਿਤ ਕੇਂਦਰੀ ਬੈਂਕ 15 ਨਵੰਬਰ ਨੂੰ 120 ਅਰਬ ਰੁਪਏ ਦੀ ਨਕਦੀ ਪ੍ਰਣਾਲੀ ’ਚ ਪਾਵੇਗਾ । 
ਓ. ਐੱਮ. ਓ.  ਸੰਚਾਲਨ ਨਾਲ ਆਈ. ਐੱਲ.  ਐਂਡ ਅੈੱਫ. ਐੱਸ.  ਸਮੂਹ ਦੀਆਂ ਕੰਪਨੀਆਂ ਵੱਲੋਂ ਭੁਗਤਾਨ ’ਚ ਕਈ ਵਾਰ ਖੁੰਝ ਦੀ ਵਜ੍ਹਾ ਨਾਲ ਪੈਦਾ ਹੋਈ ਨਕਦੀ ਦੀ ਕਮੀ ਦੀ ਸਥਿਤੀ ਤੋਂ ਉਭਰਨ ’ਚ ਮਦਦ ਮਿਲੇਗੀ।  ਯੋਗ ਭਾਗੀਦਾਰ ਰਿਜ਼ਰਵ ਬੈਂਕ  ਦੀ ਕੋਰ ਬੈਂਕਿੰਗ ਹੱਲ  (ਈ-ਕੁਬੇਰ)  ਪ੍ਰਣਾਲੀ ’ਤੇ 15 ਨਵੰਬਰ ਨੂੰ ਇਲੈਕਟ੍ਰਾਨਿਕ ਫਾਰਮੈੱਟ ’ਚ ਆਪਣੀ ਬੋਲੀ ਜਮ੍ਹਾ ਕਰ ਸਕਦੇ ਹਨ।  ਨੀਲਾਮੀ  ਦੇ ਨਤੀਜੇ ਉਸੇ ਦਿਨ ਐਲਾਨ ਕੀਤੇ ਜਾਣਗੇ।  ਸਫਲ ਭਾਗੀਦਾਰਾਂ ਨੂੰ ਭੁਗਤਾਨ ਉਸ ਦੇ ਅਗਲੇ ਦਿਨ ਕੀਤਾ ਜਾਵੇਗਾ।