NBFC ਨੂੰ ਜ਼ੋਖ਼ਮ ਤੋਂ ਬਚਾਉਣ ਲਈ ਸਮਝਦਾਰੀ ਨਾਲ ਕਦਮ ਚੁੱਕਣ ਦੀ ਲੋੜ : ਸੁਬਰਾਮਣੀਅਮ

10/30/2020 4:46:30 PM

ਨਵੀਂ ਦਿੱਲੀ– ਮੁੱਖ ਆਰਥਿਕ ਸਲਾਹਕਾਰ (ਸੀ. ਈ. ਏ.) ਕੇ. ਵੀ. ਸੁਬਰਾਮਣੀਅਮ ਨੇ ਕਿਹਾ ਕਿ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਨੂੰ ਇਸ ਔਖੇ ਸਮੇਂ ’ਚ ਸੂਝ-ਬੂਝ ਨਾਲ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਜ਼ੋਖ਼ਮ ਨਾ ਵਧੇ ਅਤੇ ਕਰਜ਼ੇ ਦੀ ਗੁਣਵੱਤਾ ਨੂੰ ਲੈ ਚੌਕਸ ਰਹਿਣ ਦੀ ਲੋੜ ਹੈ।
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਤਕਨਾਲੋਜੀ ਖਾਸ ਕਰ ਕੇ ਡਾਟਾ ਵਿਸ਼ਲੇਸ਼ਣ, ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਨਾਲ ਜਾਇਦਾਦ ਦੀ ਗੁਣਵੱਤਾ ਬਿਹਤਰ ਬਣਾਉਣ ’ਚ ਮਦਦ ਮਿਲ ਸਕਦੀ ਹੈ। ਉਦਯੋਗ ਮੰਡਲ ਫਿੱਕੀ ਦੇ ਇਕ ਪ੍ਰੋਗਰਾਮ ’ਚ ਸੁਬਰਾਮਣੀਅਮ ਨੇ ਕਿਹਾ ਕਿ ਰੈਗੁਲੇਟਰਸ ਕੋਲ ਇਨ੍ਹਾਂ ਚੀਜ਼ਾਂ ’ਤੇ ਨਜ਼ਰ ਰੱਖਣ ਦੀ ਜਿੰਮੇਵਾਰੀ ਹੈ ਪਰ ਨਿੱਜੀ ਪੱਧਰ ’ਤੇ ਵੀ ਹਰੇਕ ਐੱਨ. ਬੀ. ਐੱਫ. ਸੀ. ਨੂੰ ਕਰਜ਼ਾ ਪੁਨਰ ਵਿੱਤ ਜੋਖਮ ਨਾਲ ਸਬੰਧਤ ਜੋਖਮ ’ਤੇ ਨਜ਼ਰ ਰੱਖਣ ਦੀ ਲੋੜ ਹੈ। ਇਸ ਦਾ ਕਾਰਣ ਇਸ ਚੁਣੌਤੀਪੂਰਣ ਸਮੇਂ ’ਚ ਹਰੇਕ ਐੱਨ. ਬੀ. ਐੱਫ. ਸੀ. ਨੂੰ ਸੂਝ-ਬੂਝ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਜ਼ੋਖ਼ਮ ਨਾ ਵਧੇ।

ਕੌਮਾਂਤਰੀ ਵਿੱਤੀ ਸੰਕਟ ਤੋਂ ਬਾਅਦ ਬੈਂਕਾਂ ’ਚ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) ਤੇਜ਼ੀ ਨਾਲ ਵਧੀਆਂ। ਉਨ੍ਹਾਂ ਨੇ ਕਿਹਾ ਕਿ ਔਖੇ ਸਮੇਂ ’ਚ ਐੱਨ. ਬੀ. ਐੱਫ. ਸੀ. ਅਤੇ ਉਨ੍ਹਾਂ ਦੇ ਬੋਰਡ ਆਫ ਡਾਇਰੈਕਟੋਰੇਟ ਨੂੰ ਕਰਜ਼ੇ ਨੂੰ ਲੈ ਕੇ ਚੌਕਸ ਰਹਿਣ ਦੀ ਲੋੜ ਹੈ। ਮੌਕਿਆਂ ਦਾ ਜ਼ਿਕਰ ਕਰਦੇ ਹੋਏ ਸੁਬਰਾਮਣੀਅਮ ਨੇ ਕਿਹਾ ਕਿ ਹਾਲ ਹੀ ’ਚ ਸਰਕਾਰ ਨੇ ਖੇਤੀਬਾੜੀ ਅਤੇ ਨਿਰਮਾਣ ਸਮੇਤ ਕਈ ਖੇਤਰਾਂ ’ਚ ਸੁਧਾਰ ਕੀਤੇ ਹਨ। ਇਸ ਨਾਲ ਨਵੇਂ ਮੌਕੇ ਪੈਦਾ ਹੋਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਵਿੱਤੀ ਖੇਤਰ ਦੀ ਅਰਥਵਿਵਸਥਾ ਦੇ ਵਾਧੇ ’ਚ ਅਹਿਮ ਭੂਮਿਕਾ ਹੈ ਅਤੇ ਇਹ ਜਾਪਾਨ ਅਤੇ ਚੀਨ ’ਚ ਦੇਖਿਆ ਗਿਆ। ਸੀ. ਈ. ਏ. ਨੇ ਕਿਹਾ ਕਿ ਜੇ ਤੁਸੀਂ 1980 ਦੇ ਦਹਾਕੇ ’ਚ ਜਾਪਾਨ ਦੀ ਅਰਥਵਿਵਸਥਾ ਨੂੰ ਦੇਖੋ, ਉਸ ਸਮੇਂ ਚੰਗਾ ਵਾਧਾ ਹੋ ਰਿਹਾ ਸੀ। ਦੁਨੀਆ ਦੇ ਚੋਟੀ ਦੇ 25 ਬੈਂਕਾਂ ’ਚ 18 ਜਾਪਾਨ ਦੇ ਹਨ। ਜੇ ਤੁਸੀਂ ਅੱਜ ਦੇਖੋ ਦੁਨੀਆ ਦੇ ਚੋਟੀ ਦੇ 100 ਬੈਂਕਾਂ ’ਚ 18 ਚੀਨ ਦੇ ਹਨ। ਦੁਨੀਆ ਦੀ 5ਵੀਂ ਅਰਥਵਿਵਸਥਾ ’ਚ ਸਿਰਫ ਇਕ ਬੈਂਕ ਹੈ ਜੋ ਦੁਨੀਆ ਦੇ ਚੋਟੀ ਦੇ 100 ਬੈਂਕਾਂ ’ਚ ਸ਼ਾਮਲ ਹੈ।

ਬੈਂਕਾਂ ਦੀ ਕੌਮਾਂਤਰੀ ਸੂਚੀ ’ਚ ਭਾਰਤੀ ਸਟੇਟ ਬੈਂਕ 100 ਚੋਟੀ ਦੇ ਬੈਂਕਾਂ ’ਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਵਿੱਤੀ ਖੇਤਰ ’ਚ ਗੁਣਵੱਤਾ ਦੀਆਂ ਸਮੱਸਿਆਵਾਂ ਹਨ। ਛੋਟੇ ਪੱਧਰ ’ਤੇ ਹੋਣ ਦੇ ਬਾਵਜੂਦ ਸਾਡੇ ਸਾਹਮਣੇ ਕਈ ਸਮੱਸਿਆਵਾਂ ਹਨ। ਮੈਨੂੰ ਲਗਦਾ ਹੈ ਕਿ ਇਹ ਸੰਕੇਤ ਹੈ ਕਿ ਅਸੀਂ ਇਸ ਬਾਰੇ ਵਿਚਾਰ ਨਾ ਕਰੀਏ ਕਿ ਡਾਟਾ ਵਿਸ਼ਲੇਸ਼ਣ, ਏ. ਆਈ., ਮਸ਼ੀਨ ਲਰਨਿੰਗ ਦੀ ਵਰਤੋਂ ਕਰਨੀ ਹੈ।

Sanjeev

This news is Content Editor Sanjeev