ਇੰਡੀਅਨ ਆਇਲ ਪਾਣੀਪਤ ਰਿਫਾਇਨਰੀ ਦੇ ਵਿਸਥਾਰ ਲਈ ਕਰੇਗੀ ਨਿਵੇਸ਼

02/27/2021 4:47:22 PM

ਨਵੀਂ ਦਿੱਲੀ- ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਪਾਣੀਪਤ ਰਿਫਾਇਨਰੀ ਦੀ ਸਮਰੱਥਾ ਵਧਾਉਣ ਲਈ 32 ਹਜ਼ਾਰ 946 ਕਰੋੜ ਰੁਪਏ ਨਿਵੇਸ਼ ਕਰੇਗੀ। ਆਈ. ਓ. ਸੀ. ਆਪਣੀ ਪਾਣੀਪਤ ਰਿਫਾਇਨਰੀ ਦੀ ਸਮਰੱਥਾ ਨੂੰ 15 ਮਿਲੀਅਨ ਮੀਟ੍ਰਿਕ ਟਨ ਤੋਂ ਵਧਾ ਕੇ 25 ਮਿਲੀਅਨ ਮੀਟ੍ਰਿਕ ਟਨ ਕਰ ਰਹੀ ਹੈ।

ਕੰਪਨੀ ਨੇ ਕਿਹਾ ਕਿ ਸਤੰਬਰ 2024 ਤੱਕ ਉਹ ਪਾਣੀਪਤ ਰਿਫਾਇਨਰੀ ਦੀ ਸਮਰੱਥਾ ਵਧਾ ਕੇ 5 ਲੱਖ ਬੈਰਲ ਪ੍ਰਤੀ ਦਿਨ ਕਰੇਗੀ।

ਭਾਰਤ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਤੇਲ ਦਰਾਮਦ ਕਰਨ ਵਾਲਾ ਦੇਸ਼ ਹੈ। ਕੰਪਨੀ ਸਮਰੱਥਾ ਇਸ ਲਈ ਵਧਾ ਰਹੀ ਹੈ ਤਾਂ ਕਿ ਸਥਾਨਕ ਪੱਧਰ 'ਤੇ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਵਿਸਥਾਰ ਯੋਜਨਾ ਤਹਿਤ ਕੰਪਨੀ ਪੌਲੀਪ੍ਰੋਪੀਲੀਨ ਯੂਨਿਟ ਦੀ ਸਥਾਪਨਾ ਵੀ ਕਰੇਗੀ। ਪਾਣੀਪਤ ਰਿਫਾਇਨਰੀ ਹਰਿਆਣਾ, ਉੱਤਰ ਪੱਛਮੀ ਖਿੱਤੇ, ਪੰਜਾਬ, ਜੰਮੂ ਤੇ ਕਸ਼ਮੀਰ, ਚੰਡੀਗੜ੍ਹ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿਚ ਪੈਟਰੋਲੀਅਮ ਪਦਾਰਥਾਂ ਦੀ ਮੰਗ ਨੂੰ ਪੂਰਾ ਕਰਦੀ ਹੈ।

Sanjeev

This news is Content Editor Sanjeev