ਭਾਰਤ ਆਪਣੀ ਆਰਥਿਕਤਾ ਨੂੰ ਕਾਰਬਨ ਮੁਕਤ ਬਣਾਉਣ ਲਈ ਵਚਨਬੱਧ : ਪ੍ਰਧਾਨ

04/22/2021 1:45:16 PM

ਨਵੀਂ ਦਿੱਲੀ- ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮਿਦੰਰ ਪ੍ਰਧਾਨ ਨੇ ਕਿਹਾ ਹੈ ਕਿ ਭਾਰਤ ਦੀ ਤਰਜੀਹ ਵਿਕਸਤ ਦੇਸ਼ਾਂ ਦੀ ਦੁਨੀਆ ਦੇ ਮੁਕਾਬਲੇ ਵੱਖਰੀ ਹੈ ਅਤੇ ਇਸ ਦੇ ਬਾਵਜੂਦ ਉਹ ਇਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੀ ਅਰਥਵਿਵਸਥਾ ਨੂੰ ਕਾਰਬਨ ਮੁਕਤ ਰੱਖਣ ਲਈ ਵਚਨਬੱਧ ਹਨ।

ਉਨ੍ਹਾਂ ਇਕ ਅਮਰੀਕੀ ਥਿੰਕ ਟੈਂਕ ਨੂੰ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਭਾਰਤ ਤੋਂ ਊਰਜਾ ਦੀ ਮੰਗ ਵਧਣੀ ਤੈਅ ਹੈ। ਪ੍ਰਧਾਨ ਨੇ ਕਿਹਾ ਕਿ ਭਾਰਤ ਦੀ ਊਰਜਾ ਮੰਗ ਵਿਚ ਹੋਣ ਵਾਲੇ ਵਾਧੇ ਨੂੰ ਪੂਰਾ ਕਰਨ ਲਈ ਨਵੀਨੀਕਰਨ ਊਰਜਾ ਖੇਤਰ ਹੀ ਅੱਗੇ ਹੋਵੇਗਾ।

ਇਸ ਸਬੰਧ ਵਿਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ਵਿਚ ਕੀਤੀ ਗਈ ਘੋਸ਼ਣਾ ਦਾ ਜ਼ਿਕਰ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ 2030 ਤੱਕ ਭਾਰਤ ਦੀ ਊਰਜਾ ਜ਼ਰੂਰਤ ਵਿਚ 40 ਫ਼ੀਸਦੀ ਹਿੱਸਾ ਨਵੀਨੀਕਰਨ ਊਰਜਾ ਖੇਤਰ ਨਾਲ ਪੂਰਾ ਹੋਵੇਗਾ। ਸੈਂਟਰ ਫਾਰ ਸਟ੍ਰੇਟਜਿਕ ਐਂਡ ਇੰਟਰਨੈਸ਼ਨਲ ਸਟਡੀਜ਼ (ਸੀ. ਐੱਸ. ਆਈ. ਐੱਸ.) ਦੇ ਪ੍ਰੋਗਰਾਮ ਵਿਚ ਬੁੱਧਵਾਰ ਨੂੰ ਕੀਤੇ ਗਏ ਆਪਣੇ ਸੰਬੋਧਨ ਵਿਚ ਪ੍ਰਧਾਨ ਨੇ ਕਿਹਾ ਕਿ ਅਸੀਂ ਇਕ ਉਭਰਦੀ ਅਰਥਵਿਵਸਥਾ ਹਾਂ। ਭਾਰਤ ਭਵਿੱਖ ਦੇ ਸਰੋਤਾਂ 'ਤੇ ਵੀ ਗੌਰ ਕਰ ਰਿਹਾ ਹੈ।ੋ

Sanjeev

This news is Content Editor Sanjeev