ARPU 'ਚ ਵਾਧੇ ਨਾਲ ਟੈਲੀਕਾਮ ਦੇ ਮਾਲੀਏ 'ਚ ਹੋਵੇਗਾ ਸੁਧਾਰ : ਇਕਰਾ

04/12/2021 4:47:13 PM

ਨਵੀਂ ਦਿੱਲੀ- ਇਕਰਾ ਨੂੰ ਉਮੀਦ ਹੈ ਕਿ ਦੂਰਸੰਚਾਰ ਖੇਤਰ ਵਿਚ ਸੁਧਾਰ ਜਾਰੀ ਰਹੇਗਾ। ਸੋਮਵਾਰ ਨੂੰ ਏਜੰਸੀ ਨੇ ਕਿਹਾ ਕਿ ਏ. ਆਰ. ਪੀ. ਯੂ. ਵਿਚ ਵਾਧਾ ਹੋਣ ਨਾਲ ਦੂਰਸੰਚਾਰ ਖੇਤਰ ਵਿਚ ਸੁਧਾਰ ਟਿਕਾਊ ਹੋ ਸਕਦਾ ਹੈ। ਇਸ ਨਾਲ ਉਦਯੋਗ ਦੀ ਆਮਦਨ ਅਤੇ ਮੁਨਾਫੇ ਵਿਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਇਕਰਾ ਨੇ ਕਿਹਾ ਕਿ ਕਰਜ਼ ਦਾ ਬੋਝ ਉਦਯੋਗ ਲਈ ਪ੍ਰੇਸ਼ਾਨੀ ਬਣਿਆ ਰਹੇਗਾ।

ਇਕਰਾ ਦਾ ਅਨੁਮਾਨ ਹੈ ਕਿ ਉਦਯੋਗ ਦਾ ਕੁੱਲ ਕਰਜ਼ 31 ਮਾਰਚ 2022 ਤੱਕ ਪੰਜ ਲੱਖ ਕਰੋੜ ਰੁਪਏ ਦੇ ਉੱਚੇ ਪੱਧਰ 'ਤੇ ਬਣਿਆ ਰਹੇਗਾ। ਇਕਰਾ ਦਾ ਕਹਿਣਾ ਹੈ ਕਿ ਦਰਾਂ ਵਿਚ ਅਗਲੇ ਦੌਰ ਦੇ ਵਾਧੇ ਨਾਲ ਉਦਯੋਗ ਦੀ ਪ੍ਰਤੀ ਗਾਹਕ ਕਮਾਈ (ਏ. ਆਰ. ਪੀ. ਯੂ.) ਵਧੇਗੀ। ਮੁਨਾਫਾ ਵਧਣ ਨਾਲ ਉਦਯੋਗ ਦੇ ਕਰਜ਼ ਵਿਚ ਸੁਧਾਰ ਹੋਵੇਗਾ।

ਇਕਰਾ ਮੁਤਾਬਕ, ਗਾਹਕਾਂ ਦੇ 2ਜੀ ਤੋਂ 4ਜੀ ਵੱਲ ਜਾਣ ਨਾਲ ਉਦਯੋਗ ਦਾ ਏ. ਆਰ. ਪੀ. ਯੂ. ਸੁਧਰ ਕੇ 220 ਰੁਪਏ 'ਤੇ ਪਹੁੰਚਣ ਦੀ ਉਮੀਦ ਹੈ। ਇਸ ਦੇ ਉੱਚ ਉਪ ਮੁਖੀ ਤੇ ਗਰੁੱਪ ਪ੍ਰਮੁੱਖ (ਕਾਰਪੋਰੇਟ ਰੇਟਿੰਗਸ) ਸਬਯਸਾਚੀ ਮਜੂਮਦਾਰ ਨੇ ਕਿਹਾ ਕਿ ਅਗਲੇ ਦੋ ਸਾਲ ਤੱਕ ਉਦਯੋਗ ਦੇ ਮਾਲੀਏ ਵਿਚ ਸਾਲਾਨਾ ਆਧਾਰ 'ਤੇ 11 ਤੋਂ 13 ਫ਼ੀਸਦੀ ਦਾ ਵਾਧਾ ਹੋਵੇਗਾ। ਇਸ ਨਾਲ ਸੰਚਾਲਨ ਮੁਨਾਫਾ ਵਧੇਗਾ। ਹਾਲਾਂਕਿ, ਏ. ਜੀ. ਆਰ. ਦੇਣਦਾਰੀ ਅਤੇ ਤਾਜ਼ਾ ਸਪੈਕਟ੍ਰਮ ਨਿਲਾਮੀ ਵਿਚ ਹਿੱਸਾ ਲੈਣ ਦੀ ਵਜ੍ਹਾ ਨਾਲ ਨਕਦੀ ਦੀ ਗਤੀ ਵਿਚ ਸੁਧਾਰ ਦਾ ਸਕਾਰਾਤਮਕ ਪ੍ਰਭਾਵ ਪ੍ਰਭਾਵਿਤ ਹੋਵੇਗਾ।

Sanjeev

This news is Content Editor Sanjeev