ਗ੍ਰੋਫਰਸ ਦੇ ਸਹਿ-ਸੰਸਥਾਪਕ ਸੌਰਭ ਕੁਮਾਰ ਨੇ ਵੀ ਕੰਪਨੀ ਨੂੰ ਛੱਡਿਆ

06/19/2021 5:05:06 PM

ਨਵੀਂ ਦਿੱਲੀ (ਭਾਸ਼ਾ) – ਆਨਲਾਈਨ ਗ੍ਰਾਸਰੀ ਡਲਿਵਰੀ ਪਲੇਟਫਾਰਮ ਗ੍ਰੋਫਰਸ ਦੇ ਸਹਿ-ਸੰਸਥਾਪਕ ਸੌਰਭ ਕੁਮਾਰ ਨੇ ਕੰਪਨੀ ਛੱਡਣ ਦਾ ਫੈਸਲਾ ਕੀਤਾ ਹੈ ਪਰ ਕੰਪਨੀ ਦੇ ਸੀ. ਈ. ਓ. ਬਲਵਿੰਦਰ ਢੀਂਡਸਾ ਮੁਤਾਬਕ ਉਹ ਬੋਰਡ ਦੇ ਮੈਂਬਰ ਅਤੇ ਸ਼ੇਅਰਧਾਰਕ ਬਣੇ ਰਹਿਣਗੇ। ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ ਜਦੋਂ ਸਾਫਟਬੈਂਕ ਸਮਰਥਿਤ ਕੰਪਨੀ ਇਕ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਿਆਉਣ ਬਾਰੇ ਵਿਚਾਰ ਕਰ ਰਹੀ ਹੈ।

ਢੀਂਡਸਾ ਨੇ ਸ਼ੁੱਕਰਵਾਰ ਨੂੰ ਇਕ ਟਵੀਟ ’ਚ ਕਿਹਾ ਕਿ ਉਨ੍ਹਾਂ ਨੇ ਕੁਮਾਰ ਨਾਲ ਗ੍ਰੋਫਰਸ ਦੇ ਨਿਰਮਾਣ ’ਚ ਪਿਛਲੇ ਅੱਠ ਸਾਲ ਬਿਤਾਏ ਅਤੇ ਸੌਰਭ ਕੁਮਾਰ ਹੋਰ ਚੁਣੌਤੀਆਂ ਵੱਲ ਵਧ ਰਹੇ ਹਨ। ਢੀਂਡਸਾ ਨੇ ਇਕ ਬਲਾਗਪੋਸਟ ’ਚ ਕਿਹਾ ਕਿ ਇਸ ਲਈ ਜਦੋਂ ਕਿ ਐੱਸ. ਕੇ. ਹੁਣ ਗ੍ਰੋਫਰਸ ’ਚ ਦਿਨ-ਪ੍ਰਤੀਦਿਨ ਦੀਆਂ ਜ਼ਿੰਮੇਵਾਰੀਆਂ ’ਚ ਸ਼ਾਮਲ ਨਹੀਂ ਹੋਣਗੇ, ਉਹ ਕੰਪਨੀ ’ਚ ਬੋਰਡ ਦੇ ਮੈਂਬਰ ਅਤੇ ਸ਼ੇਅਰਧਾਰਕ ਬਣੇ ਰਹਿਣਗੇ। ਇਹ ਗ੍ਰੋਫਰਸ ਲਈ ਇਕ ਯੁੱਗ ਦਾ ਅੰਤ ਹੈ ਅਤੇ ਮੈਂ ਜਾਣਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਕਮੀ ਮਹਿਸੂਸ ਹੋਵੇਗੀ।

Harinder Kaur

This news is Content Editor Harinder Kaur