ਬਲਾਕਚੇਨ ਉਭਰਦੀ ਹੋਈ ਤਕਨੀਕ, ਸਰਕਾਰ ਵਿਚਾਰ ਲਈ ਤਿਆਰ : ਠਾਕੁਰ

03/07/2021 12:37:03 PM

ਨਵੀਂ ਦਿੱਲੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਸਰਕਾਰ ਪ੍ਰਸ਼ਾਸਨ ਵਿਚ ਸੁਧਾਰ ਲਈ ਕ੍ਰਿਪਟੋਕਰੰਸੀ ਸਣੇ ਨਵੀਂ ਤਕਨੀਕੀ 'ਤੇ ਵਿਚਾਰ ਕਰਨ ਨੂੰ ਤਿਆਰ ਹੈ। 

ਕੇਂਦਰੀ ਵਿੱਤ ਰਾਜ ਮੰਤਰੀ ਨੇ ਉੱਦਮੀਆਂ ਦੇ ਸੰਗਠਨ ਈ. ਓ. ਪੰਜਾਬ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਪ੍ਰਸ਼ਾਸਨ ਦੇ ਵੱਖ-ਵੱਖ ਪਹਿਲੂਆਂ ਵਿਚ ਤਕਨੀਕ ਨੂੰ ਅਪਣਾਉਣ ਦੇ ਮਜਬੂਤ ਸਮਰਥਕ ਹਨ।

ਉਨ੍ਹਾਂ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇਨੋਵੇਸ਼ਨ ਅਤੇ ਨਵੀਂ ਤਕਨੀਕ ਦਾ ਸੁਆਗਤ ਕਰਦੇ ਹਾਂ। ਬਲਾਕਚੇਨ ਇਕ ਨਵੀਂ ਉਭਰਦੀ ਹੋਈ ਤਕਨੀਕ ਹੈ। ਕ੍ਰਿਪਟੋਕਰੰਸੀ ਵਰਚੁਅਲ ਕਰੰਸੀ ਦਾ ਇਕ ਰੂਪ ਹੈ। ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਸਾਨੂੰ ਹਮੇਸ਼ਾ ਖੁੱਲ੍ਹੇ ਦਿਮਾਗ ਨਾਲ ਨਵੇਂ ਵਿਚਾਰਾਂ ਦਾ ਮੁਲਾਂਕਣ, ਪੜਤਾਲ ਅਤੇ ਉਤਸ਼ਾਹਤ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰੀ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਰਕਾਰ ਅਜੇ ਵੀ ਕ੍ਰਿਪਟੋਕਰੰਸੀ 'ਤੇ ਆਪਣੀ ਰਾਇ ਤਿਆਰ ਕਰ ਰਹੀ ਹੈ।
 

Sanjeev

This news is Content Editor Sanjeev