ਸਿੰਗਾਪੁਰ ਏਅਰਲਾਈਨਜ਼ ਨੇ ਕਿਹਾ ਉਸ ਨਾਲ ਅਕਸਰ ਯਾਤਰਾ ਕਰਨ ਵਾਲਿਆਂ ਦੀ ਜਾਣਕਾਰੀ ’ਚ ਸੰਨ੍ਹ

03/06/2021 11:46:00 AM

ਸਿੰਗਾਪੁਰ– ਸਿੰਗਾਪੁਰ ਏਅਰਲਾਈਨਜ਼ ਨੇ ਕਿਹਾ ਕਿ ਉਸ ਦੇ ਜਹਾਜ਼ਾਂ ਰਾਹੀਂ ਅਕਸਰ ਯਾਤਰਾ ਕਰਨ ਵਾਲੇ ਕਰੀਬ 5,80,000 ਕ੍ਰਿਸ਼ਫਲਾਇਰ ਅਤੇ ਪੀ. ਪੀ. ਐੱਸ. ਮੈਂਬਰਾਂ ਦੇ ਅੰਕੜਿਆਂ ਨੂੰ ਚੋਰੀ ਕੀਤਾ ਗਿਆ ਹੈ। ਇਕ ਚੈਨਲ ਦੀ ਰਿਪੋਰਟ ਮੁਤਾਬਕ ਇਸ ਸੰਨ੍ਹਮਾਰੀ ’ਚ ਹਵਾਈ ਟ੍ਰਾਂਸਪੋਰਟ ਸੂਚਨਾ ਤਕਨਾਲੌਜੀ ਕੰਪਨੀ ਐੱਸ. ਆਈ. ਟੀ. ਦੀ ਯਾਤਰੀ ਸੇਵਾ ਪ੍ਰਣਾਲੀ ਸਰਵਰ ਦੀ ਵੀ ਸ਼ਮੂਲੀਅਤ ਰਹੀ ਹੈ।

ਇਸ ਰਾਸ਼ਟਰੀ ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਸਿੰਗਾਪੁਰ ਏਅਰਲਾਈਨਜ਼ (ਐੱਸ. ਆਈ. ਏ.) ਹਾਲਾਂਕਿ ਐੱਸ. ਆਈ. ਟੀ. ਪੀ. ਐੱਸ. ਐੱਸ. ਦਾ ਗਾਹਕ ਨਹੀਂ ਹੈ ਪਰ ਐੱਸ. ਆਈ. ਟੀ. ਏ. ਪੀ. ਐੱਸ. ਐੱਸ. ਸਰਵਰ ’ਚ ਹੋਈ ਇਸ ਸੰਨ੍ਹਮਾਰੀ ਨਾਲ ਉਸ ਦੇ ਕੁਝ ਕ੍ਰਿਸ਼ਫਲਾਇਰ ਅਤੇ ਪੀ. ਪੀ. ਐੱਸ. ਮੈਂਬਰਾਂ ਨੂੰ ਪ੍ਰਭਾਵਿਤ ਕੀਤਾ ਹੈ। ਕ੍ਰਿਸ਼ਫਲਾਇਰ ਅਕਸਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਸਿੰਗਾਪੁਰ ਏਅਰਲਾਈਨਜ਼ ਵਲੋਂ ਚਲਾਇਆ ਜਾਣ ਵਾਲਾ ਪ੍ਰੋਗਰਾਮ ਹੈ। ਐੱਸ. ਆਈ. ਏ. ਨੇ ਹਾਲਾਂਕਿ ਕਿਹਾ ਕਿ ਅੰਕੜਿਆਂ ਦੀ ਇਸ ਚੋਰੀ ’ਚ ਉਸ ਦੇ ਕ੍ਰਿਸ਼ਫਲਾਇਰ ਅਤੇ ਪੀ. ਪੀ. ਐੱਸ. ਮੈਂਬਰਾਂ ਦੇ ਪਾਸਵਰਡ, ਕ੍ਰੈਡਿਟ ਕਾਰਡ ਅਤੇ ਹੋਰ ਗਾਹਕ ਸਬੰਧੀ ਜਾਣਕਾਰੀ ਦੀ ਚੋਰੀ ਸ਼ਾਮਲ ਨਹੀਂ ਹੈ।

ਸਟਾਰ ਅਲਾਇੰਸ ਦੀਆਂ ਸਾਰੀਆਂ ਮੈਂਬਰ ਏਅਰਲਾਈਨ ਉਨ੍ਹਾਂ ਨਾਲ ਅਕਸਰ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਇਕ ਸੀਮਤ ਸੈੱਟ ਪ੍ਰੋਗਰਾਮ ਦੀ ਜਾਣਕਾਰੀ ਅਲਾਇੰਸ ਨੂੰ ਦਿੰਦੇ ਹਨ, ਜਿਸ ਨੂੰ ਹੋਰ ਏਅਰਲਾਈਨਜ਼ ਮੈਂਬਰਾਂ ਨੂੰ ਭੇਜਿਆ ਜਾਂਦਾ ਹੈ। ਇਨ੍ਹਾਂ ’ਚੋਂ ਇਕ ਸਟਾਰ ਅਲਾਇੰਸ ਮੈਂਬਰ ਏਅਰਲਾਈਨ ਐੱਸ. ਆਈ. ਟੀ. ਏ. ਪੀ. ਐੱਸ. ਐੱਸ. ਗਾਹਕ ਹੈ। ਇਸ ਦੇ ਨਤੀਜੇ ਵਜੋਂ ਐੱਸ. ਆਈ. ਟੀ. ਏ. ਨੂੰ ਅਕਸਰ ਯਾਤਰਾ ਕਰਨ ਵਾਲਿਆਂ ਦੇ ਸੀਮਤ ਡਾਟਾ ਤੱਕ ਪਹੁੰਚ ਹੋ ਗਈ, ਜਿਸ ’ਚ ਸਿੰਗਾਪੁਰ ਏਅਰਲਾਈਨਜ਼ ਵੀ ਸ਼ਾਮਲ ਹਨ। ਉਧਰ ਐੱਸ. ਆਈ. ਟੀ. ਏ. ਨੇ ਇਸ ਦੀ ਪੁਸ਼ਟੀ ਕਰਦੇ ਹੋਏ ਇਕ ਵੱਖਰੇ ਬਿਆਨ ’ਚ ਕਿਹਾ ਕਿ ਉਹ ਸਾਈਬਰ ਹਮਲੇ ਦਾ ਸ਼ਿਕਾਰ ਹੋਇਆ ਹੈ, ਜਿਸ ਕਾਰਣ ਡਾਟਾ ਸੁਰੱਖਿਆ ਦੀ ਇਹ ਘਟਨਾ ਹੋਈ ਹੈ।

Sanjeev

This news is Content Editor Sanjeev