ਫੇਮ-2 ਸਰਟੀਫਿਕੇਸ਼ਨ ਮਿਆਦ ਨੂੰ ਅੱਗੇ ਵਧਾਉਣ ਨਾਲ ਉਦਯੋਗ ਦੇ ਵਿਸ਼ਵਾਸ ਨੂੰ ਵਧਾਉਣ ’ਚ ਮਿਲੇਗੀ ਮਦਦ : ਸਿਆਮ

04/15/2021 10:54:48 AM

ਨਵੀਂ ਦਿੱਲੀ–ਆਟੋ ਉਦਯੋਗ ਦੇ ਸੰਗਠਨ ਸਿਆਮ ਨੇ ਕਿਹਾ ਕਿ ਸਰਕਾਰ ਵਲੋਂ ਫੇਮ-2 ਸਰਟੀਫਿਕੇਸ਼ਨ ਮਿਆਦ ਨੂੰ ਇਕ ਸਾਲ ਲਈ ਵਧਾਉਣ ਦਾ ਫੈਸਲਾ ਸਹੀ ਦਿਸ਼ਾ ’ਚ ਉਠਾਇਆ ਗਿਆ ਇਕ ਕਦਮ ਹੈ।

ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੁੂਫੈਕਚਰਰਸ (ਸਿਆਮ) ਨੇ ਇਕ ਬਿਆਨ ’ਚ ਕਿਹਾ ਕਿ ਇਹ ਉਪਾਅ ਫੇਮ-2 ਯੋਗਤਾ ਸਰਟੀਫਿਕੇਟ ਨੂੰ ਵਿੱਤੀ ਸਾਲ ਦੀ ਥਾਂ ਸਰਟੀਫਿਕੇਸ਼ਨ ਦੀ ਆਖਰੀ ਮਿਤੀ ਤੋਂ ਇਸ ਸਾਲ ਲਈ ਵੈਲਿਡ ਬਣਾਏਗਾ। ਬਿਆਨ ਮੁਤਾਬਕ ਅਸੀਂ ਉਦਯੋਗ ਦੀ ਇਸ ਸਿਫਾਰਿਸ਼ ਨੂੰ ਸਵੀਕਾਰ ਕਰਨ ਲਈ ਭਾਰੀ ਉਦਯੋਗ ਵਿਭਾਗ (ਡੀ. ਐੱਚ. ਆਈ.) ਨੂੰ ਧੰਨਵਾਦ ਦਿੰਦੇ ਹਾਂ। ਇਸ ਤਰ੍ਹਾਂ ਦੇ ਪ੍ਰਗਤੀਸ਼ੀਲ ਉਪਾਅ ਉਦਯੋਗ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਨਾਲ ਹੀ ਵੱਧ ਤੋਂ ਵੱਧ ਇਲੈਕਟ੍ਰਿਕ ਮਾਡਲ ਪੇਸ਼ ਕਰਨ ’ਚ ਮਦਦ ਕਰਨਗੇ। ਸਿਆਮ ਨੇ ਕਿਹਾ ਕਿ ਇਹ ਯੋਜਨਾ ਕਾਫੀ ਹੱਦ ਤੱਕ ਸਹੀ ਰਸਤੇ ’ਤੇ ਹੈ ਅਤੇ ਇਸ ਨਾਲ ਚੰਗੇ ਨਤੀਜੇ ਆਉਣ ਵਾਲੇ ਕੁਝ ਸਾਲਾਂ ’ਚ ਦਿਖਾਈ ਦੇਣਗੇ।

ਡੀ. ਐੱਚ. ਆਈ. ਨੇ ਸੋਮਵਾਰ ਨੂੰ ਪਰੀਖਣ ਏਜੰਸੀਆਂ ਵਲੋਂ ਜਾਰੀ ਸਰਟੀਫਿਕੇਸ਼ਨ ਅਤੇ ਰਾਸ਼ਟਰੀ ਮੋਟਰ ਵਾਹਨ ਬੋਰਡ (ਐੱਨ. ਏ. ਬੀ.) ਅਤੇ ਡੀ. ਐੱਚ. ਆਈ. ਵਲੋਂ ਇਲੈਕਟ੍ਰਿਕ ਵਾਹਨਾਂ ਨੂੰ ਦਿੱਤੀਆਂ ਗਈਆਂ ਮਨਜ਼ੂਰੀਆਂ ਨੂੰ 31 ਮਾਰਚ 221 ਤੋਂ ਇਕ ਸਾਲ ਅੱਗੇ ਵਧਾ ਦਿੱਤਾ ਸੀ। ਫੇਮ-2 (ਹਾਈਬ੍ਰਿਡ ਅਤੇ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਅਤੇ ਤੇਜ਼ੀ ਨਾਲ ਅਪਣਾਉਣ ਦੀ ਯੋਜਨਾ) ਦੇ ਤਹਿਤ ਮੰਗ ਪ੍ਰੋਤਸਾਹਨ ਲਈ ਮੂਲ ਰੂਪ ਨਾਲ ਨਿਰਮਾਤਾਵਾਂ ਨੂੰ ਮੁੜ ਅਪਰੂਵਡ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਲੋੜ ਹੁੰਦੀ ਹੈ।

Sanjeev

This news is Content Editor Sanjeev