‘ਡਿਸਕਾਮ ’ਤੇ ਬਿਜਲੀ ਉਤਪਾਦਕਾਂ ਦਾ ਬਕਾਇਆ ਅਪ੍ਰੈਲ ’ਚ 11.2 ਫੀਸਦੀ ਘਟਿਆ’

06/14/2021 3:50:20 PM

ਨਵੀਂ ਦਿੱਲੀ (ਭਾਸ਼ਾ) – ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ (ਡਿਸਕਾਮ) ਉੱਤੇ ਬਿਜਲੀ ਉਤਪਾਦਕ ਕੰਪਨੀਆਂ (ਜੇਨਕੋ) ਦਾ ਬਕਾਇਆ ਅਪ੍ਰੈਲ 2021 ’ਚ ਇਕ ਸਾਲ ਪਹਿਲਾਂ ਦੀ ਤੁਲਨਾ ’ਚ 11.2 ਫੀਸਦੀ ਘਟ ਕੇ 81,628 ਕਰੋੜ ਰੁਪਏ ਰਹਿ ਗਿਆ। ਅਪ੍ਰੈਲ 2020 ਤੱਕ ਡਿਸਕਾਮ ’ਤੇ ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ ਦਾ ਬਕਾਇਆ 91,915 ਕਰੋੜ ਰੁਪਏ ਸੀ।

ਪੇਮੈਂਟ ਰੈਟੀਫਿਕੇਸ਼ਨ ਐਂਡ ਐਨਾਲਿਸਿਸ ਇਨ ਪਾਵਰ ਪ੍ਰੋਕਿਊਮੈਂਟ ਫਾਰ ਬ੍ਰਿੰਗਿੰਗ ਟ੍ਰਾਂਸਪੈਰੇਂਸੀ ਇਨ ਇਨਵਾਇਸਿੰਗ ਆਫ ਜਨਰੇਸ਼ਨ (ਪ੍ਰਾਪਤੀ) ਪੋਰਟਲ ਤੋਂ ਇਹ ਜਾਣਕਾਰੀ ਮਿਲੀ ਹੈ। ਡਿਸਕਾਮ ’ਤੇ ਬਿਜਲੀ ਉਤਪਾਦਕਾਂ ਦਾ ਬਕਾਇਆ ਸਾਲਾਨਾ ਦੇ ਨਾਲ ਮਹੀਨਾ-ਦਰ-ਮਹੀਨਾ ਆਧਾਰ ’ਤੇ ਲਗਾਤਾਰ ਵਧਿਆ ਹੈ, ਜੋ ਖੇਤਰ ’ਚ ਦਬਾਅ ਦਾ ਸੰਕੇਤ ਦਿੰਦਾ ਹੈ। ਹਾਲਾਂਕਿ ਮਾਰਚ 2021 ’ਚ ਇਸ ’ਚ ਕੁਝ ਕਮੀ ਆਉਣੀ ਸ਼ੁਰੂ ਹੋਈ ਸੀ। ਅਪ੍ਰੈਲ ’ਚ ਡਿਸਕਾਮ ’ਤੇ ਜੇਨਕੋ ਦਾ ਬਕਾਇਆ ਮਾਰਚ ਦੀ ਤੁਲਨਾ ’ਚ ਵਧਿਆ ਹੈ। ਮਾਰਚ ’ਚ ਇਹ 78,841 ਕਰੋੜ ਰੁਪਏ ਰਿਹਾ ਸੀ।

Harinder Kaur

This news is Content Editor Harinder Kaur