ਬੰਦਰਗਾਹ ਖੇਤਰ ਦੇ ਵਿਕਸ ''ਚ 82 ਅਰਬ ਡਾਲਰ ਦਾ ਹੋਵੇਗਾ ਨਿਵੇਸ਼ : ਮੋਦੀ

03/02/2021 1:55:43 PM

ਨਵੀਂ ਦਿੱਲੀ- ਭਾਰਤ ਵਿਚ ਅਗਲੇ 15 ਸਾਲ ਦੌਰਾਨ ਸਮੁੰਦਰੀ ਸ਼ਿਪਿੰਗ ਖੇਤਰ ਵਿਚ 82 ਅਰਬ ਡਾਲਰ ਯਾਨੀ 6 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਬੰਦਰਗਾਹਾਂ ਵਿਚ ਸਵੱਛ ਊਰਜਾ ਦਾ ਇਸਤੇਮਾਲ ਵਧਾਇਆ ਜਾਵੇਗਾ, ਜਲ ਮਾਰਗਾਂ ਦਾ ਵਿਕਾਸ ਹੋਵੇਗਾ ਅਤੇ ਤੱਟੀ ਖੇਤਰ ਸਥਿਤ ਲਾਈਟ ਹਾਊਸਾਂ ਨੂੰ ਸੈਰ-ਸਪਾਟਾ ਥਾਵਾਂ ਦੇ ਤੌਰ 'ਤੇ ਵਿਕਸਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇਹ ਗੱਲੀ ਆਖੀ। ਸਮੁੰਦਰੀ ਸ਼ਿਪਿੰਗ ਖੇਤਰ 'ਤੇ ਆਯੋਜਿਤ ਸ਼ਿਖਰ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤੀ ਬੰਦਰਗਾਹਾਂ, ਸਮੁੰਦਰੀ ਜਹਾਜ਼ ਕਾਰਖ਼ਾਨਿਆਂ ਅਤੇ ਜਲਮਾਰਗਾਂ ਵਿਚ ਨਿਵੇਸ਼ ਲਈ ਗਲੋਬਲ ਨਿਵੇਸ਼ਕਾਂ ਨੂੰ ਸੱਦਾ ਦਿੱਤਾ। 

ਮੋਦੀ ਨੇ ਕਿਹਾ ਕਿ ਸਾਗਰਮਾਲਾ ਪ੍ਰਾਜੈਕਟ ਤਹਿਤ 574 ਤੋਂ ਜ਼ਿਆਦਾ ਪ੍ਰਾਜੈਕਟਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ 'ਤੇ 82 ਅਰਬ ਡਾਲਰ ਯਾਨੀ 6 ਲੱਖ ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ। ਇਨ੍ਹਾਂ ਪ੍ਰਾਜੈਕਟਾਂ 'ਤੇ 2015 ਤੋਂ 2035 ਵਿਚਕਾਰ ਕੰਮ ਪੂਰਾ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਗਲੇ ਦਸ ਸਾਲਾਂ ਵਿਚ 23 ਜਲਮਾਰਗਾਂ ਨੂੰ ਸੰਚਾਲਨ ਵਿਚ ਲਿਆਉਣ 'ਤੇ ਕੰਮ ਕਰਰਹੀ ਹੈ। 

Sanjeev

This news is Content Editor Sanjeev