ਸੀਰਮ ਇੰਸਟੀਚਿਊਟ 25 ਤੋਂ 30 ਦੇਸ਼ਾਂ ਨੂੰ ਅੱਜ ਭੇਜੇਗੀ ਕੋਰੋਨਾ ਟੀਕੇ

02/23/2021 11:36:44 AM

ਨਵੀਂ ਦਿੱਲੀ- ਭਾਰਤ ਦੀ ਸੀਰਮ ਇੰਸਟੀਚਿਊਟ ਕੋਰੋਨਾ ਟੀਕਿਆਂ ਦੀ ਪਹਿਲੀ ਖੇਪ ਅੱਜ 25-30 ਦੇਸ਼ਾਂ ਨੂੰ ਸਪਲਾਈ ਕਰੇਗੀ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਡਬਲਿਊ. ਐੱਚ. ਓ. ਦੀ ਮੁੱਖ ਵਿਗਿਆਨਕ ਸੌਮਿਆ ਸਵਾਮੀਨਾਥਨ ਨੇ ਸੋਮਵਾਰ ਨੂੰ ਇਕ ਵੈਬੀਨਾਰ ਵਿਚ ਕਿਹਾ ਕਿ ਸੋਮਵਾਰ ਜਾਂ ਮੰਗਲਵਾਰ ਨੂੰ ਭਾਰਤ ਤੋਂ ਟੀਕਿਆਂ ਦੀ ਪਹਿਲੀ ਖੇਪ 25-30 ਦੇਸ਼ਾਂ ਵਿਚ ਭੇਜੀ ਜਾਏਗੀ, ਜਿਨ੍ਹਾਂ ਨੂੰ ਸੀਰਮ ਇੰਸਟੀਚਿਊਟ ਨੇ ਵਿਕਸਤ ਕੀਤਾ ਹੈ।

ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਪੂਨਾਵਾਲਾ ਨੇ ਇਕ ਟਵੀਟ ਵਿਚ ਕਿਹਾ, ''ਕਈ ਦੇਸ਼ ਤੇ ਸਰਕਾਰਾਂ ਕੋਵੀਸ਼ੀਲਡ ਦੀ ਸਪਲਾਈ ਦਾ ਇੰਤਜ਼ਾਰ ਕਰ ਰਹੀਆਂ ਹਨ, ਮੈਂ ਨਿਰਮਤਾ ਸਹਿਤ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਕਰਕੇ ਧੀਰਜ ਰੱਖੋ, ਸੀਰਮ ਨੂੰ ਭਾਰਤ ਵਿਚ ਟੀਕੇ ਦੀਆਂ ਜ਼ਰੂਰਤਾਂ ਨੂੰ ਪਹਿਲ ਦੇਣ ਦੇ ਨਾਲ ਹੀ ਬਾਕੀ ਦੁਨੀਆ ਦੀਆਂ ਜ਼ਰੂਰਤਾਂ ਨਾਲ ਵੀ ਸੰਤੁਲਨ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ। ਅਸੀਂ ਇਸ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ।'' ਇਸ ਵਿਚਕਾਰ ਭਾਰਤ ਬਾਇਓਟੈਕ ਦੇ ਮੁਖੀ ਅਤੇ ਪ੍ਰਬੰਧਕ ਨਿਰਦੇਸ਼ਕ ਕ੍ਰਿਸ਼ਣਾ ਐਲਾ ਨੇ ਵੀ ਕਿਹਾ ਕਿ ਉਹ ਕੋਵੈਕਸ ਵਿਚ ਸ਼ਾਮਲ ਹੋਣ ਲਈ ਉਤਸੁਕ ਹਨ।

Sanjeev

This news is Content Editor Sanjeev