ਦਿੱਲੀ ਕਮੇਟੀ ਚੋਣਾਂ : ਦੋਸ਼ਾਂ ਨੇ ਸਰਨਾ ਅਤੇ ਸਿਰਸਾ ਵਿਚਾਲੇ ਮੁਕਾਬਲੇ ਨੂੰ ਬਣਾਇਆ ਰੌਚਕ

02/18/2017 10:05:04 AM

ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ 46 ਸੀਟਾਂ ''ਤੇ ਮੈਦਾਨ ''ਚ ਉਤਰੇ ਉਮੀਦਵਾਰਾਂ ਦੀ ਕਿਸਮਤ 3,80,091 ਵੋਟਰ ਤੈਅ ਕਰਨਗੇ। ਇਨ੍ਹਾਂ ''ਚ 1,92,691 ਮਰਦ ਅਤੇ 1,87,400 ਮਹਿਲਾ ਵੋਟਰ ਹਨ। ਆਉਣ ਵਾਲੀ 26 ਫਰਵਰੀ ਨੂੰ ਇਨ੍ਹਾਂ ਚੋਣਾਂ ਲਈ ਵੋਟਾਂ ਪੈਣਗੀਆਂ। ਸਾਰੀਆਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਜਮ੍ਹਾਂ ਕਰਵਾ ਦਿੱਤੇ ਹਨ। 425 ਉਮੀਦਵਾਰਾਂ ਨੇ ਕਾਗਜ਼ ਭਰੇ ਹਨ ਅਤੇ ਇਨ੍ਹਾਂ ਚੋਣਾਂ ਦੇ ਨਤੀਜੇ ਇਕ ਮਾਰਚ ਨੂੰ ਨਤੀਜੇ ਆਉਣਗੇ। ਇਨ੍ਹਾਂ ਸੀਟਾਂ ''ਚ ਪੰਜਾਬੀ ਬਾਗ (ਵਾਰਡ ਨੰਬਰ- 9) ''ਤੇ ਮੁਕਾਬਲਾਂ ਰੌਚਕ ਬਣਿਆ ਹੋਇਆ ਹੈ। ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਮਨਜਿੰਦਰ ਸਿੰਘ ਸਿਰਸਾ, ਅਕਾਲੀ ਦਲ ਦਿੱਲੀ ਵੱਲੋਂ ਪਰਮਜੀਤ ਸਿੰਘ ਸਰਨਾ ਅਤੇ ਪੰਥਕ ਸੇਵਾਦਾਰ ਤੋਂ ਹਰਮਿੰਦਰ ਸਿੰਘ ਚੋਣ ਦੌੜ ''ਚ ਸ਼ਾਮਲ ਹਨ। ਆਮ ਆਦਮੀ ਪਾਰਟੀ (ਆਪ) ਸਮਰਥਕ ਪੰਥਕ ਸੇਵਾ ਦਲ ਪਹਿਲੀ ਵਾਰ ਚੋਣ ਮੈਦਾਨ ''ਚ ਹਨ। ਸਰਨਾ ਅਤੇ ਸਿਰਸਾ ਵਿਚਾਲੇ ਚੱਲ ਰਹੀ ਦੋਸ਼ਾਂ ਦੀ ਲੜਾਈ ਨੇ ਪੰਜਾਬੀ ਬਾਗ ਸੀਟ ਨੂੰ ਲੈ ਕੇ ਹੋ ਚੋਣ ਨੂੰ ਕਾਫੀ ਰੌਚਕ ਬਣਾ ਦਿੱਤਾ।
ਮਨਜਿੰਦਰ ਸਿੰਘ ਸਿਰਸਾ (ਅਕਾਲੀ ਦਲ ਬਾਦਲ))
ਹੱਕ ''ਚ ਜਾਂਦੀਆਂ ਗੱਲਾਂ : ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਉਮੀਦਵਾਰ ਹੋਣ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਦੇ ਖਾਸ ਤੇ ਸਲਾਹਕਾਰ ਵੀ ਹਨ। ਬਾਦਲ ਦੇ ਖਾਸ ਹੋਣ ਕਾਰਨ ਕਈ ਲੋਕ ਉਨ੍ਹਾਂ ਨਾਲ ਜੁੜੇ ਰਹੇ ਹਨ। ਸਿਰਸਾ ਵੱਲੋਂ ਪੰਜਾਬ ਵਿਧਾਨ ਸਭਾ ''ਚ ਨਿਭਾਈ ਗਈ ਭੂਮਿਕਾ ਤੋਂ ਮਿਲਿਆ ਤਜ਼ਰਬਾ ਉਨ੍ਹਾਂ ਨੂੰ ਫਾਇਦਾ ਦੇ ਰਿਹਾ ਹੈ। ਇੰਨਾ ਹੀ ਨਹੀਂ, ਮੀਡੀਆ ਅਤੇ ਸੋਸ਼ਲ ਮੀਡੀਆ ''ਤੇ ਵੀ ਉਨ੍ਹਾਂ ਦੀ ਚੰਗੀ ਪਕੜ ਹੈ ਪਰ ਅੰਦਰੂਨੀ ਤੌਰ ''ਤੇ ਸਿਰਸਾ ਕਾਫੀ ਘਬਰਾਏ ਹੋਏ ਹਨ ਅਤੇ ਹਰ ਮੁੱਦੇ ਨੂੰ ਸੰਜੀਦਗੀ ਨਾਲ ਲੈ ਰਹੇ ਹਨ ਕਿਉਂਕਿ ਉਨ੍ਹਾਂ ਦੀ ਜਿੱਤ ਹੀ ਉਨ੍ਹਾਂ ਦਾ ਸਿਆਸੀ ਕੈਰੀਅਰ ਤੈਅ ਕਰੇਗੀ। 
ਵਿਰੋਧ ''ਚ ਜਾਂਦੀਆਂ ਗੱਲਾਂ : ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਰਗਾੜੀ ਕਾਂਡ ਅਤੇ ਡੇਰਾ ਸਿਰਸਾ ਦੇ ਸਮਰਥਨ ਦਾ ਪਾਰਟੀ ਪੱਧਰ ''ਤੇ ਹੋ ਰਿਹਾ ਵਿਰੋਧ ਨੁਕਸਾਨ ਕਰ ਸਕਦਾ ਹੈ। 
ਪਰਮਜੀਤ ਸਿੰਘ ਸਰਨਾ (ਅਕਾਲੀ ਦਲ ਦਿੱਲੀ)
ਹੱਕ ''ਚ ਜਾਂਦੀਆਂ ਗੱਲਾਂ : ਪਰਮਜੀਤ ਸਿੰਘ ਸਰਨਾ ਕਰੀਬ ਸਾਢੇ ਅੱਠ ਸਾਲ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਂਗਡੋਰ ਸੰਭਾਲ ਚੁੱਕੇ ਹਨ। ਕੁਝ ਪੰਥਕ ਸੰਗਠਨਾਂ ਦਾ ਸਮਰਥਨ ਉਨ੍ਹਾਂ ਨਾਲ ਹੈ। ਭਾਈ ਮੋਹਕਮ ਸਿੰਘ ਆਪਣੇ ਯੂਨਾਇਟਿਡ ਅਕਾਲੀ ਦਲ ਵਲੋਂ ਸਰਨਾ ਨੂੰ ਸਮਰਥਨ ਦਾ ਵੀਰਵਾਰ ਨੂੰ ਐਲਾਨ ਕਰ ਚੁੱਕੇ ਹਨ, ਓਧਰ ਦਿੱਲੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਮੰਦੀਪ ਕੌਰ ਬਖਸ਼ੀ ਦੇ ਪਤੀ ਤੇ ਸਿੱਖ ਬ੍ਰਦਰਹੁੱਡ ਸੰਗਠਨ ਦੇ ਪ੍ਰਧਾਨ ਪਰਮਜੀਤ ਸਿੰਘ ਬਖਸ਼ੀ ਨੇ ਵੀ ਸਰਨਾ ਦੇ ਸਮਰਥਨ ਦਾ ਵੀ ਐਲਾਨ ਕੀਤਾ ਹੋਇਆ ਹੈ। ਓਧਰ ਬੇਅਦਬੀ ਦੇ ਮਾਮਲੇ ''ਚ ਵੀ ਨਾਰਾਜ਼ ਸਿੱਖਾਂ ਦਾ ਉਨ੍ਹਾਂ ਨੂੰ ਸਮਰਥਨ ਪ੍ਰਾਪਤ ਹੈ।
ਵਿਰੋਧ ''ਚ ਜਾਂਦੀਆਂ ਗੱਲਾਂ : ਕਰਮਚਾਰੀਆਂ ਪ੍ਰਤੀ ਸਖਤ ਵਤੀਰਾ ਉਨ੍ਹਾਂ ਵਿਰੁੱਧ ਜਾ ਰਿਹਾ ਹੈ। ਓਧ੍ਰ ਪਰਮਜੀਤ ਸਿੰਘ ਸਰਨਾ ਦਾ ਪੀ. ਆਰ. ਕਾਫੀ ਕਮਜ਼ੋਰ ਹੈ। ਨਾਲ ਹੀ ਸੋਸ਼ਲ ਨੈਟਵਰਕ ਕਮਜ਼ੋਰ ਹੋਣਾ ਉਨ੍ਹਾਂ ਦੇ ਵਿਰੋਧ ''ਚ ਹੈ।

Babita Marhas

This news is News Editor Babita Marhas