ਵੈਸਟ ਹਲਕੇ ’ਚ ਕਾਂਗਰਸੀ ਨੇਤਾ ਰਿੰਕੂ ਦੇ ਪੋਸਟਰ ਲਗਾਉਣ ਵਾਲੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ

01/21/2022 4:35:02 PM

ਜਲੰਧਰ (ਸ਼ੋਰੀ) : ਜਿਵੇਂ-ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਇਕ-ਦੂਜੇ ਨਾਲ ਰੰਜਿਸ਼ ਰੱਖਣ ਵਾਲੇ ਨੇਤਾਵਾਂ ਦੇ ਸਮਰਥਕ ਇਕ-ਦੂਜੇ ’ਤੇ ਹਮਲਾ ਕਰਨ ਤੋਂ ਪਿੱਛੇ ਨਹੀਂ ਹਟ ਰਹੇ। ਬੀਤੀ ਰਾਤ ਵੈਸਟ ਹਲਕੇ ਵਿਚ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਦੇ ਪੋਸਟਰ ਲਗਾਉਣ ਵਾਲੇ ਨੌਜਵਾਨ ’ਤੇ 2 ਨੌਜਵਾਨਾਂ ਨੇ ਹਮਲਾ ਕਰ ਕੇ ਉਸਦੇ ਸਿਰ ’ਤੇ ਬੈਲਟਾਂ ਅਤੇ ਇੱਟ ਮਾਰੀ। ਬੁਰੀ ਤਰ੍ਹਾਂ ਜ਼ਖ਼ਮੀ ਹੋਏ ਨੌਜਵਾਨ ਰਾਹੁਲ ਪੁੱਤਰ ਰਮੇਸ਼ ਚੰਦਰ ਵਾਸੀ ਗੋਪਾਲ ਨਗਰ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੋਂ ਉਸ ਨੇ ਆਪਣੀ ਐੱਮ. ਐੱਲ. ਆਰ. ਕਟਵਾ ਕੇ ਥਾਣਾ ਨੰਬਰ 5 ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ : ਚੋਣਾਂ ਦੀ ਰਿਹਰਸਲ ’ਤੇ ਜਾ ਰਹੇ ਬੈਂਕ ਕੈਸ਼ੀਅਰ ਦੀ ਸੜਕ ਹਾਦਸੇ ਦੌਰਾਨ ਮੌਤ

ਜਾਣਕਾਰੀ ਦਿੰਦਿਆਂ ਜ਼ਖ਼ਮੀ ਰਾਹੁਲ ਨੇ ਦੱਸਿਆ ਕਿ ਉਹ ਬੁੱਧਵਾਰ ਲਗਭਗ 9.30 ਵਜੇ ਕਰਫਿਊ ਲੱਗਣ ਤੋਂ ਪਹਿਲਾਂ ਬਚੇ ਹੋਏ ਪੋਸਟਰ ਲੈ ਕੇ ਬਸਤੀ ਦਾਨਿਸ਼ਮੰਦਾਂ ਵਿਖੇ ਕਾਂਗਰਸੀ ਨੇਤਾ ਰਿੰਕੂ ਦੇ ਦਫਤਰ ਵਿਚ ਰੱਖਣ ਜਾ ਰਿਹਾ ਸੀ ਕਿ ਇਸ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਕੋਲੋਂ ਰਸਤਾ ਪੁੱਛਿਆ ਅਤੇ ਚਲੇ ਗਏ। ਉਪਰੰਤ ਉਕਤ ਨੌਜਵਾਨ ਵਾਪਸ ਆਏ ਅਤੇ ਪੁੱਛਣ ਲੱਗੇ ਕਿ ਉਹ ਕਿਸ ਦੇ ਪੋਸਟਰ ਲਗਾ ਰਿਹਾ ਹੈ। ਰਾਹੁਲ ਨੇ ਦੱਸਿਆ ਕਿ ਉਸਨੇ ਜਿਵੇਂ ਹੀ ਦੱਸਿਆ ਕਿ ਉਹ ਕਾਂਗਰਸੀ ਉਮੀਦਵਾਰ ਰਿੰਕੂ ਦੇ ਪੋਸਟਰ ਲਗਾ ਕੇ ਵਾਪਸ ਦਫ਼ਤਰ ਜਾ ਰਿਹਾ ਹੈ ਤਾਂ ਉਕਤ ਦੋਵਾਂ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਥੇ ਹੀ ਹਸਪਤਾਲ ਵਿਚ ਰਿੰਕੂ ਦੇ ਸਮਰਥਕ ਵੀ ਪਹੁੰਚ ਗਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸੀ ਨੇਤਾ ਰਿੰਕੂ ਦੀ ਵਧ ਰਹੀ ਲੋਕਪ੍ਰਿਯਤਾ ਕਾਰਨ ਕੁਝ ਲੋਕ ਡਰ ਚੁੱਕੇ ਹਨ ਅਤੇ ਉਹ ਹੁਣ ਅਜਿਹੇ ਕੰਮ ਕਰਵਾ ਰਹੇ ਹਨ। ਕਾਂਗਰਸੀ ਵਰਕਰ ਇਸ ਤਰ੍ਹਾਂ ਡਰ ਕੇ ਘਰਾਂ ਵਿਚ ਬੈਠਣ ਵਾਲੇ ਨਹੀਂ ਹਨ। ਆਉਣ ਵਾਲੀਆਂ ਚੋਣਾਂ ਵਿਚ ਜਨਤਾ ਅਜਿਹੇ ਲੋਕਾਂ ਨੂੰ ਮੂੰਹ-ਤੋੜ ਜਵਾਬ ਦੇਵੇਗੀ।

ਇਹ ਵੀ ਪੜ੍ਹੋ : ਚੋਣਾਂ ਦੀ ਤਾਰੀਖ਼ ਬਦਲੇ ਜਾਣ ਦੇ ਫ਼ੈਸਲੇ ਦਾ ਬਸਪਾ ਪ੍ਰਧਾਨ ਜਸਬੀਰ ਗੜ੍ਹੀ ਵਲੋਂ ਸਵਾਗਤ

ਨੌਜਵਾਨ ’ਤੇ ਹਮਲਾ ਕਰਵਾਉਣਾ ਗੰਦੀ ਰਾਜਨੀਤੀ : ਰਿੰਕੂ

ਵੈਸਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਨੇ ਅੱਜ ਇਸ ਗੱਲ ਦੀ ਨਿੰਦਾ ਕੀਤੀ ਕਿ ਕਾਂਗਰਸੀ ਵਰਕਰਾਂ ’ਤੇ ਹਮਲਾ ਕਰਨਾ ਗੰਦੀ ਰਾਜਨੀਤੀ ਹੈ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨਾਲ ਗੱਲ ਕਰ ਕੇ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਕਿਹਾ ਹੈ ਅਤੇ ਨਾਲ ਹੀ ਅਜਿਹੇ ਹਮਲੇ ਦੁਬਾਰਾ ਨਾ ਹੋਣ, ਇਸ ਦੇ ਲਈ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਵੀ ਇਸਦੀ ਜਾਣਕਾਰੀ ਦਿੱਤੀ ਹੈ।

ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਏ. ਸੀ. ਪੀ. ਵੈਸਟ ਵਰਿਆਮ ਸਿੰਘ ਦਾ ਕਹਿਣਾ ਹੈ ਕਿ ਪੁਲਸ ਪੂਰੀ ਤਰ੍ਹਾਂ ਅਲਰਟ ਹੋ ਕੇ ਡਿਊਟੀ ਕਰ ਰਹੀ ਹੈ। ਪੁਲਸ ਨੇ ਜ਼ਖ਼ਮੀ ਦੇ ਬਿਆਨ ਦਰਜ ਕਰਕੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾ ਕੇ ਮੁਲਜ਼ਮਾਂ ਦੀ ਜਲਦ ਪਛਾਣ ਕਰ ਲਈ ਜਾਵੇਗੀ। ਏ. ਸੀ. ਪੀ. ਵਰਿਆਮ ਸਿੰਘ ਦਾ ਕਹਿਣਾ ਹੈ ਉਨ੍ਹਾਂ ਨੇ ਆਪਣੇ ਹਲਕੇ ਦੇ ਸਾਰੇ ਪੁਲਸ ਜਵਾਨਾਂ ਨੂੰ ਹੁਕਮ ਦੇ ਰੱਖੇ ਹਨ ਕਿ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਉਹ ਪੂਰੀ ਈਮਾਨਦਾਰੀ ਨਾਲ ਡਿਊਟੀ ਕਰਨ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

Anuradha

This news is Content Editor Anuradha