ਵਾਹਨ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ

11/29/2019 7:48:58 PM

ਹੁਸ਼ਿਆਰਪੁਰ, (ਅਮਰਿੰਦਰ)- ਫਗਵਾਡ਼ਾ ਰੋਡ ’ਤੇ ਸਥਿਤ ਮੇਹਟੀਆਣਾ ਕਸਬੇ ਵਿਚ ਬੀਤੀ ਦੇਰ ਸ਼ਾਮ ਸਡ਼ਕ ਪਾਰ ਕਰਨ ਦੌਰਾਨ 22 ਸਾਲਾ ਤਾਰਿਕ ਪੁੱਤਰ ਹਾਸ਼ਮਦੀਨ ਨਿਵਾਸੀ ਪਦਰਾਣਾ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਨੇ ਜ਼ਖ਼ਮੀ ਤਾਰਿਕ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦਿਨ ਭਰ ਪੁਲਸ ਅਤੇ ਮ੍ਰਿਤਕ ਦੇ ਪਰਿਵਾਰ ਵਿਚ ਲਾਸ਼ ਦੇ ਪੋਸਟਮਾਰਟਮ ਨੂੰ ਲੈ ਕੇ ਵਿਵਾਦ ਚੱਲਦਾ ਰਿਹਾ।

ਸਿਵਲ ਹਸਪਤਾਲ ਵਿਚ ਮ੍ਰਿਤਕ ਤਾਰਿਕ ਦੇ ਪਰਿਵਾਰ ਨੇ ਦੱਸਿਆ ਕਿ ਤਾਰਿਕ ਮੂਲ ਰੂਪ ਵਿਚ ਜੰਮੂ ਦੇ ਨਾਲ ਲੱਗਦੇ ਡੋਡਾ ਜ਼ਿਲੇ ਦੇ ਪਿੰਡ ਖਰਨੈਲੀ ਦਾ ਰਹਿਣ ਵਾਲਾ ਸੀ। ਉਹ ਮੇਹਟੀਆਣਾ ਦੇ ਨਾਲ ਲੱਗਦੇ ਪਿੰਡ ਪਦਰਾਣਾ ਵਿਚ ਦੁੱਧ ਵੇਚਣ ਦਾ ਕੰਮ ਕਰਦਾ ਸੀ। ਕੱਲ ਸ਼ਾਮੀਂ ਉਹ ਮੋਟਰਸਾਈਕਲ ਲੈ ਕੇ ਕਿਸੇ ਕੰਮ ਮੇਹਟੀਆਣਾ ਆਇਆ ਸੀ, ਜਿੱਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਅਨੁਸਾਰ ਸਾਡੇ ਧਰਮ ਵਿਚ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦਾ ਨਿਯਮ ਨਹੀਂ ਹੈ। ਅਸੀਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪੁਲਸ ਸਾਨੂੰ ਬਿਨਾਂ ਪੋਸਟਮਾਰਟਮ ਕਰਵਾਏ ਲਾਸ਼ ਸੌਂਪ ਦੇਵੇ ਤਾਂ ਕਿ ਅਸੀਂ ਆਪਣੇ ਰੀਤੀ-ਰਿਵਾਜਾਂ ਨਾਲ ਉਸ ਨੂੰ ਦਫ਼ਨਾ ਸਕੀਏ।

Bharat Thapa

This news is Content Editor Bharat Thapa