ਬਲਾਚੌਰ ਵਿਖੇ ਬਿਸਤ ਦੋਆਬ ਨਹਿਰ ’ਚੋਂ ਨੌਜਵਾਨ ਦੀ ਲਾਸ਼ ਬਰਾਮਦ

09/15/2023 1:11:32 PM

ਬਲਾਚੌਰ/ਪੋਜੇਵਾਲ (ਕਟਾਰੀਆ)-ਥਾਣਾ ਕਾਠਗੜ੍ਹ ਅਧੀਨ ਪੈਂਦੇ ਪਿੰਡ ਭਾਈਪੁਰ ਨਾਲ ਸੰਬਧਤ 28 ਸਾਲਾਂ ਰਾਜਨ ਸਿੰਘ ਪੁੱਤਰ ਪ੍ਰੇਮ ਸਿੰਘ ਦੀ ਲਾਸ਼ ਵੀਰਵਾਰ ਤਹਿਸੀਲ ਨਵਾਂਸ਼ਹਿਰ ’ਚ ਪੈਂਦੇ ਭਗੌਰਾ ਨੇੜੇ ਬਿਸਤ ਦੋਆਬ ਨਹਿਰ ’ਚੋਂ ਬਰਾਮਦ ਕੀਤੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਰਾਜਨ ਸਿੰਘ ਪਲੰਬਰ ਦਾ ਕੰਮ ਕਰਦਾ ਸੀ ਅਤੇ ਰੋਜ਼ ਵਾਂਗ ਉਹ 6 ਸਤੰਬਰ ਨੂੰ ਪਿੰਡ ਗੜੀ ਕਾਨੂੰਗੋ ਵਿਖੇ ਕੰਮ ਕਰਨ ਗਿਆ ਸੀ। ਦੇਰ ਸ਼ਾਮ ਵਾਪਸ ਨਾ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਕਾਫ਼ੀ ਭਾਲ ਕੀਤੀ ਗਈ। ਇਸ ਦੌਰਾਨ ਪਿੰਡ ਰੱਕੜਾਂ ਬੇਟ ਨਹਿਰ ਦੇ ਕੰਢੇ ਠੇਕੇ ਨੇੜਿਓਂ ਦੋ ਨੌਜਵਾਨਾਂ ਨੂੰ ਰਾਜਨ ਦੇ ਮੋਟਰਸਾਈਕਲ ’ਤੇ ਵੇਖਿਆ। ਉਪਰੰਤ ਦੋਵੇਂ ਨੌਜਵਾਨ ਖਿੱਸਕ ਗਏ, ਪਰਿਵਾਰਕ ਮੈਂਬਰਾਂ ਮੁਤਾਬਕ ਪਿੰਡ ਰੱਕੜਾਂ ਬੇਟ ਦੇ ਨੌਜਵਾਨਾਂ ਨੇ ਲੁੱਟਖੋਹ ਦੀ ਘਟਨਾ ਉਪਰੰਤ ਰਾਜਨ ਨੂੰ ਬਿਸਤ ਦੋਆਬ ਨਹਿਰ ’ਚ ਸੁੱਟ ਦਿੱਤਾ।

ਡੀ. ਐੱਸ. ਪੀ. ਸ਼ਾਮ ਸੁੰਦਰ ਦੇ ਨਿਰਦੇਸ਼ਾਂ ਤਹਿਤ ਪੀੜਤ ਪਰਿਵਾਰ ਵੱਲੋਂ ਦੱਸੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ ਅਤੇ ਲਾਸ਼ ਦੀ ਭਾਲ ਸ਼ੁਰੂ ਕਰ ਦਿੱਤੀ। ਨਹਿਰ ’ਚ ਪਾਣੀ ਜ਼ਿਆਦਾ ਹੋਣ ਕਾਰਨ ਲਾਸ਼ ਦੀ ਭਾਲ ਕਰਨਾ ਔਖਾ ਹੋ ਗਿਆ ਤਾਂ ਸਿਆਸੀ ਪਾਰਟੀਆਂ ਨੇ ਨਹਿਰ ਦਾ ਪਾਣੀ ਬੰਦ ਕਰਾਉਣ ਹਿੱਤ ਡੀ. ਸੀ. ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾਂ ਕੋਲ ਮੰਗ ਰੱਖੀ ਅਤੇ ਨਹਿਰੀ ਵਿਭਾਗ ਤੋਂ ਪਾਣੀ ਬੰਦ ਕਰਾਉਣ ’ਚ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ-ਜਲੰਧਰ ਪੁਲਸ ਦੇ ਦੋ ਮੁਲਾਜ਼ਮਾਂ ਦਾ ਹੈਰਾਨ ਕਰਦਾ ਕਾਰਾ, ਲੋਕਾਂ ਨੇ ਘੇਰਾ ਪਾ ਭਾਰਤ-ਪਾਕਿ ਸਰਹੱਦ ਤੋਂ ਕੀਤੇ ਕਾਬੂ

ਜਦੋਂ ਵੀਰਵਾਰ ਪੁੱਲ ਕੰਗਣਾਂ ਬਲਾਚੌਰ ਦੇ ਨੇੜੇ ਰਾਜਨ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਜੰਗਲਾਤ ਵਿਭਾਗ ਦੇ ਕਾਮਿਆਂ ਨੇ ਪਿੰਡ ਭਗੌਰਾ ਨੇੜੇ ਨਹਿਰ ’ਚ ਲਾਸ਼ ਵੇਖੀ ਤਾਂ ਡੀ. ਐੱਸ. ਪੀ. ਸ਼ਾਮ ਸੁੰਦਰ, ਸਦਰ ਬਲਾਚੌਰ ਥਾਣੇ ਦੇ ਮੁੱਖ ਅਫ਼ਸਰ ਜਰਨੈਲ ਸਿੰਘ ਅਤੇ ਹੋਰਨਾਂ ਨੇ ਲਾਸ਼ ਬਰਾਮਦ ਕਰ ਲਈ। ਡੀ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਰਾਜਨ ਦੇ ਪਿਤਾ ਪ੍ਰੇਮ ਸਿੰਘ ਪੁੱਤਰ ਪੰਜਾਬ ਸਿੰਘ ਦੇ ਬਿਆਨਾਂ 'ਤੇ ਆਧਾਰਿਤ ਪਿੰਡ ਰੱਕੜਾਂ ਬੇਟ ਦੇ ਪੂਰਨ ਸਿੰਘ ਪੁੱਤਰ ਰਘੁਨਾਥ ਸਿੰਘ ਅਤੇ ਹਰਦੀਪ ਸਿੰਘ ਪੁੱਤਰ ਮੇਹਰ ਦਾਸ ਜਿਨ੍ਹਾਂ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਨੇ ਲੁੱਟਖੋਹ ਕਰਕੇ ਰਾਜਨ ਨੂੰ ਨਹਿਰ ’ਚ ਸੁੱਟ ਦਿੱਤਾ ਸੀ, ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ- ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌਤ ਮਗਰੋਂ ਪ੍ਰੋਫ਼ੈਸਰ ਦੀ ਬੁਰੀ ਤਰ੍ਹਾਂ ਕੁੱਟਮਾਰ, ਲੱਗੇ ਗੰਭੀਰ ਇਲਜ਼ਾਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri