ਮੁਲਾਜ਼ਮਾਂ ਵੱਲੋਂ ਕੱਢੀ ਗਈ ਰੋਸ ਰੈਲੀ, ਵਿਧਾਇਕ ਗਿਲਜੀਆਂ ਨੂੰ ਦਿੱਤਾ ਰੋਸ ਪੱਤਰ

08/13/2020 5:51:36 PM

ਟਾਂਡਾ ਉੜਮੁੜ (ਵਰਿੰਦਰ  ਪੰਡਿਤ, ਮੋਮੀ)— ਪੰਜਾਬ ਯੂ. ਟੀ. ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਸੁਬਾਈ ਪ੍ਰੋਗਰਾਮ ਅਧੀਨ ਰੋਸ ਰੈਲੀ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਅਤੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਮੁੱਖ ਮੰਤਰੀ ਦੇ ਨਾਮ ਰੋਸ ਪੱਤਰ ਦੇ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ। ਬਾਬੂ ਰਾਮ ਸ਼ਰਮਾ, ਪਰਮਾਨੰਦ ਦਵੇਦੀ, ਅਮਰਜੀਤ ਸਿੰਘ ਚੋਹਾਨ ਅਤੇ ਅਮਰ ਸਿੰਘ ਦੀ ਅਗਵਾਈ 'ਚ ਹੋਈ ਰੈਲੀ ਦੌਰਾਨ ਵਿਧਾਇਕ ਗਿਲਜੀਆਂ ਨੇ ਖੁਦ ਪਹਿਲਕਦਮੀ ਕਰਦੇ ਹੋਏ ਜਥੇਬੰਦੀਆਂ ਰੈਲੀ 'ਚ ਆ ਕੇ ਇਹ ਮੰਗ ਪੱਤਰ ਹਾਸਲ ਕੀਤਾ।

ਇਹ ਵੀ ਪੜ੍ਹੋ:  ਕਾਂਗਰਸ ਦੇ ਰਾਜ ''ਚ ਕਾਂਗਰਸੀ ਸਰਪੰਚ ਦੀ ਬੇਵੱਸੀ, BDPO ਬੀਬੀ ''ਤੇ ਲਾਏ ਇਹ ਇਲਜ਼ਾਮ

ਫਰੰਟ ਵੱਲੋਂ ਸਥਾਨਕ ਸ਼ਿਮਲਾ ਪਹਾੜੀ ਪਾਰਕ ਵਿਖੇ ਇਕਕ ਰੋਸ ਰੈਲੀ 'ਚ ਵੱਖ-ਵੱਖ ਬੁਲਾਰਿਆਂ ਸੂਬਾ ਪ੍ਰਧਾਨ ਸਤੀਸ਼ ਰਾਣਾ, ਕੁਲਵਰਨ ਸਿੰਘ, ਇੰਦਰ ਸੁਖਦੀਪ ਸਿੰਘ ਨੇ ਮੌਜੂਦਾ ਕੈਪਟਨ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਢਿੱਲ ਮੱਠ ਵਾਲੇ ਰਵੱਈਏ ਦੀ ਨਿਖੇਧੀ ਕਰਦੇ ਮੰਗ ਕੀਤੀ ਕਿ ਸਰਕਾਰ ਵੱਲੋਂ ਵੱਖ-ਵੱਖ ਅਦਾਰਿਆਂ 'ਚ ਮੁਲਾਜ਼ਮਾਂ ਦੀ ਛਾਂਟੀ ਕਰਨ, ਨਵੀਂ ਭਰਤੀ ਅਤੇ ਕੇਂਦਰ ਤੋਂ ਵੱਧ ਤਨਖ਼ਾਹ ਸਕੇਲ ਨਾ ਦੇਣ, ਮੋਬਾਈਲ ਭੱਤੇ ਦੀ ਕਟੌਤੀ ਅਤੇ ਡਿਵੈੱਲਪਮੈਂਟ ਟੈਕਸ ਵਰਗੇ ਨੋਟੀਫਿਕੇਸ਼ਨ ਤੁਰੰਤ ਰੱਦ ਕੀਤੇ ਜਾਣ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਫਿਰ ਮਿਲੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ, 3 ਦੀ ਮੌਤ

ਇਸ ਦੇ ਨਾਲ ਹੀ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਹਰ ਤਰ੍ਹਾਂ ਦੇ ਠੇਕਾ ਆਧਾਰਤ ਅਤੇ ਸਕੀਮ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਮਿਡ ਡੇਅ ਮੀਲ ਅਤੇ ਆਸ਼ਾ ਵਰਕਰਾਂ ਦੀ ਘੱਟੋ-ਘਟ ਤਨਖ਼ਾਹ 18 ਹਜ਼ਾਰ ਰੁਪਏ ਕੀਤੀ ਜਾਵੇ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਆਦਿ ਮੰਗਾਂ ਤੋਂ ਜਾਣੂ ਕਰਵਾਇਆ।|   ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਮੁਲਾਜ਼ਮਾਂ ਯਕੀਨ ਦੁਆਇਆ ਕਿ ਉਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਰੋਸ ਪੱਤਰ ਮੁੱਖ ਮੰਤਰੀ ਤੱਕ ਜ਼ਰੂਰ ਪਹੁੰਚਾਉਣਗੇ ਅਤੇ ਆਪਣੇ ਤੌਰ 'ਤੇ ਉਨ੍ਹਾਂ ਨਾਲ ਗੱਲ ਵੀ ਕਰਨਗੇ। ਇਸ ਮੌਕੇ ਅਜੀਬ ਦਵੇਦੀ, ਅਮਨਦੀਪ ਸ਼ਰਮਾ, ਕੇਸਰ ਸਿੰਘ ਬੰਸੀਆ, ਦਲਵੀਰ ਸਿੰਘ ਭੁੱਲਰ, ਧਰਮਪਾਲ ਸਿੰਘ, ਸਰਬਜੀਤ ਸਿੰਘ, ਸੁਖਦੇਵ ਜਾਜਾ, ਅਵਤਾਰ ਸਿੰਘ, ਮਨਜੀਤ ਸਿੰਘ, ਪ੍ਰਦੀਪ ਸ਼ਰਮਾ, ਰਾਜ ਕੁਮਾਰ, ਹਰਦੀਪ ਸਿੰਘ, ਹਰਜੀਤ ਸਿੰਘ, ਗੁਰਦੇਵ ਸਿੰਘ, ਨਿਰਮਲ ਸਿੰਘ, ਪਰਮਜੀਤ ਕੌਰ, ਚਰਨਜੀਤ ਸਿੰਘ, ਨਰਿੰਦਰ ਸਿੰਘ, ਨਰਿੰਦਰ ਮੰਗਲ, ਰਾਜ ਕੁਮਾਰ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਬੀਬੀ ਦੀ ਸ਼ਰਮਨਾਕ ਕਰਤੂਤ: ਕੁੜੀਆਂ ਤੋਂ ਕਰਵਾਉਂਦੀ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਖੁਲਾਸਾ

shivani attri

This news is Content Editor shivani attri