ਟਰੈਕਟਰ-ਟਰਾਲੀ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ

01/16/2020 7:47:39 PM

ਹੁਸ਼ਿਆਰਪੁਰ,(ਅਮਰਿੰਦਰ)- ਥਾਣਾ ਚੱਬੇਵਾਲ ਦੇ ਅਧੀਨ ਆਉਂਦੇ ਚੰਡੀਗਡ਼੍ਹ ਰੋਡ ਨਾਲ ਲੱਗਦੇ ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੇ 28 ਸਾਲਾ ਮਜ਼ਦੂਰ ਗੁੱਡੂ ਪੁੱਤਰ ਹੇਮਪਾਲ ਨਿਵਾਸੀ ਬਦਾਯੂਮ ਜ਼ਿਲਾ (ਯੂ. ਪੀ.) ਦੇ ਟਰੈਕਟਰ-ਟਰਾਲੀ ਤੋਂ ਡਿੱਗਣ ਦੀ ਵਜ੍ਹਾ ਨਾਲ ਮੌਤ ਹੋ ਗਈ। ਥਾਣਾ ਚੱਬੇਵਾਲ ਦੀ ਪੁਲਸ ਨੇ ਇਸ ਮਾਮਲੇ ਵਿਚ ਧਾਰਾ 174 ਦੇ ਅਧੀਨ ਕਾਰਵਾਈ ਪੂਰੀ ਕਰ ਕੇ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ।

ਸਿਵਲ ਹਸਪਤਾਲ ’ਚ ਮ੍ਰਿਤਕ ਗੁੱਡੂ ਦੇ ਭਰਾ ਪੱਪੂ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਹੀ ਗੁੱਡੂ ਪਿੰਡ ਤੋਂ ਕੰਮ ਦੀ ਤਲਾਸ਼ ਵਿਚ ਹੁਸ਼ਿਆਰਪੁਰ ਆਇਆ ਸੀ। ਟਰੈਕਟਰ ’ਤੇ ਅਚਾਨਕ ਬੈਲੇਂਸ ਵਿਗਡ਼ਨ ਨਾਲ ਗੁੱਡੂ ਟਰੈਕਟਰ ਤੋਂ ਡਿੱਗ ਜਖ਼ਮੀ ਹੋ ਗਿਆ ਸੀ।

Bharat Thapa

This news is Content Editor Bharat Thapa