ਅੌਰਤ ਦਾ ਗਲਾ ਘੁੱਟ ਕੇ ਕੀਤਾ ਕਤਲ

10/18/2018 4:52:02 AM

 ਆਦਮਪੁਰ,   (ਦਿਲਬਾਗੀ, ਕਮਲਜੀਤ, ਚਾਂਦ)-  ਆਦਮਪੁਰ  ਨੇਡ਼ਲੇ ਪਿੰਡ ਲੁਟੇਰਾ ਖੁਰਦ ਵਿਖੇ ਅੌਰਤ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕੀਤੇ ਜਾਣ   ਦਾ   ਸਮਾਚਾਰ ਪ੍ਰਾਪਤ  ਹੋਇਆ  ਹੈ।   ਮੰਜੂ (40) ਪਤਨੀ ਬਦਨ ਉਰਫ ਬਾਨੂੰ ਵਾਸੀ ਡੋਲਨਖੇਰਾ ਜ਼ਿਲਾ ਰਾਮਗੁਮਲਾ (ਝਾਰਖੰਡ) ਹਾਲ ਵਾਸੀ ਲੁਟੇਰਾ ਖੁਰਦ ਜੋ ਕਿ ਕੱਲ ਸਵੇਰੇ ਘਰੋਂ ਪੱਠੇ ਲੈਣ ਲਈ ਗਈ ਸੀ ਪਰ ਵਾਪਸ ਨਾ ਆਈ ਤਾਂ ਮੰਜੂ ਦੀ ਕਾਫੀ ਤਲਾਸ਼ ਕੀਤੀ ਗਈ। ਅੱਜ ਸਵੇਰੇ 7 ਵਜੇ ਦੇ ਕਰੀਬ ਕਿਸੇ ਨੇ ਖੇਤਾਂ ਵਿਚ ਅੌਰਤ ਦੀ ਲਾਸ਼ ਪਈ ਦੇਖੀ ਤਾਂ ਇਸਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ। ਸਰਪੰਚ ਨੇ  ਸੂਚਨਾ ਆਦਮਪੁਰ ਪੁਲਸ ਨੂੰ ਦਿੱਤੀ ਤਾਂ ਐੱਸ. ਐੱਚ. ਓ. ਗੋਪਾਲ ਸਿੰਘ ਸਮੇਤ ਪੁਲਸ ਪਾਰਟੀ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਇਸ ਦੀ ਸ਼ਨਾਖਤ ਕਰਵਾਈ ਤਾਂ ਇਹ ਮੰਜੂ ਪਤਨੀ ਬਦਨ ਉਰਫ ਬਾਨੂੰ ਦੀ ਲਾਸ਼ ਨਿਕਲੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਆਦਮਪੁਰ ਸੁਰਿੰਦਰ ਕੁਮਾਰ, ਡੀ. ਐੱਸ. ਪੀ. (ਡੀ.) ਲਖਵੀਰ ਸਿੰਘ, ਸੀ. ਆਈ. ਏ. ਇੰਸਪੈਕਟਰ ਹਰਜਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। 
ਡੀ. ਐੱਸ. ਪੀ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੰਜੂ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਆਦਮਪੁਰ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਜਲੰਧਰ ਭੇਜ ਦਿੱਤਾ ਗਿਆ ਹੈ। ਪੁਲਸ ਵੱਲੋਂ ਕੁਝ ਵਿਅਕਤੀਆਂ ਨੂੰ ਪੁੱਛ-ਗਿੱਛ ਲਈ ਰਾਊਂਡਅਪ ਕੀਤਾ ਗਿਆ ਹੈ।