ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਔਰਤ ਕਾਬੂ

11/17/2019 11:36:14 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਪੁਲਸ ਦੀ ਟੀਮ ਨੇ ਜੀਵਨ ਪੈਲੇਸ ਅਹੀਆਪੁਰ ਨਜ਼ਦੀਕ ਇਕ ਔਰਤ ਨੂੰ ਨਸ਼ੀਲੇ ਕੈਪਸੂਲਾਂ ਅਤੇ ਗੋਲੀਆਂ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਅਮਰਜੀਤ ਸਿੰਘ ਅਤੇ ਪਰਮਜੀਤ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੀ ਗਈ ਮੁਲਜ਼ਮ ਦੀ ਪਛਾਣ ਸੀਮਾ ਪਤਨੀ ਰਾਜੇਸ਼ ਕੁਮਾਰ ਨਿਵਾਸੀ ਵਾਰਡ ਨੰਬਰ-8 ਟਾਂਡਾ ਦੇ ਰੂਪ 'ਚ ਹੋਈ ਹੈ। ਔਰਤ ਦੇ ਕਬਜ਼ੇ 'ਚੋਂ ਨਸ਼ੇ ਦੇ 1500 ਕੈਪਸੂਲ ਅਤੇ 300  ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।

shivani attri

This news is Content Editor shivani attri