240 ਗ੍ਰਾਮ ਗਾਂਜੇ ਸਣੇ ਔਰਤ ਕਾਬੂ

09/01/2019 11:38:00 AM

ਸ੍ਰੀ ਕੀਰਤਪੁਰ ਸਾਹਿਬ (ਬਾਲੀ)– ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੇ ਇਕ ਔਰਤ ਨੂੰ ਕਾਬੂ ਕਰ ਕੇ ਉਸ ਤੋਂ 240 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਅਧਿਕਾਰੀ ਏ. ਐੱਸ. ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਐੱਸ. ਆਈ. ਹਰਵਿੰਦਰ ਕੌਰ ਨੂੰ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਹੁਰਮਾਂ ਦੇਵੀ ਪਤਨੀ ਮੁਣਸ਼ੀ ਰਾਮ ਵਾਸੀ ਨੇਡ਼ੇ ਪੁਰਾਣਾ ਬੱਸ ਅੱਡਾ ਰਾਜਸਥਾਨੀ ਝੁੱਗੀਆਂ ਕੀਰਤਪੁਰ ਸਾਹਿਬ ਗਾਂਜਾ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਵੱਲ ਨੂੰ ਆ ਰਹੀ ਹੈ। ਜੇਕਰ ਹੁਣੇ ਨਾਕਾਬੰਦੀ ਕਰਵਾਈ ਜਾਵੇ ਤਾਂ ਉਸ ਨੂੰ ਗਾਂਜੇ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਪੁਲਸ ਨੇ ਉਕਤ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁੱਖ ਸਡ਼ਕ ਤੋਂ ਪਿੰਡ ਸ਼ਾਹਪੁਰ ਬੇਲਾ ਨੂੰ ਜਾਂਦੀ ਲਿੰਕ ਸਡ਼ਕ ’ਤੇ ਲੇਡੀਜ਼ ਪੁਲਸ ਨੂੰ ਨਾਲ ਲੈ ਕੇ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਪਤਾਲਪੁਰੀ ਬੱਸ ਅੱਡੇ ਵਾਲੀ ਸਾਈਡ ਤੋਂ ਇਕ ਔਰਤ ਪੈਦਲ ਲਿੰਕ ਰੋਡ ’ਤੇ ਆ ਰਹੀ ਸੀ, ਜਦੋਂ ਲੇਡੀਜ਼ ਪੁਲਸ ਨੇ ਉਸ ਨੂੰ ਰੋਕ ਕਿ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਤੋਂ 240 ਗ੍ਰਾਮ ਗਾਂਜਾ ਬਰਾਮਦ ਹੋਇਆ। ਉਕਤ ਔਰਤ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।

shivani attri

This news is Content Editor shivani attri