ਪਤੀ ਤੋਂ ਪ੍ਰੇਸ਼ਾਨ ਪਤਨੀ ਨੇ ਕੀਤੀ ਖੁਦਕੁਸ਼ੀ

02/11/2020 8:37:25 PM

ਹਰਿਆਣਾ, (ਰੱਤੀ)— ਥਾਣਾ ਹਰਿਆਣਾ ਪੁਲਸ ਵੱਲੋਂ ਇਕ ਵਿਆਹੁਤਾ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰਨ ਵਾਲੇ ਪਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਦਰਸ਼ਨ ਲਾਲ ਪੁੱਤਰ ਤਾਰਾ ਚੰਦ ਵਾਸੀ ਬਸੀ ਬੱਲੋ ਨੇ ਦੱਸਿਆ ਕਿ ਉਸਦੀ ਭਤੀਜੀ ਮੋਨਿਕਾ ਦੇਵੀ ਪੁੱਤਰੀ ਕੁਲਦੀਪ ਕੁਮਾਰ ਵਾਸੀ ਬਸੀ ਬਜੀਦ ਜਿਸ ਦਾ ਵਿਆਹ 2009 'ਚ ਗਗਨ ਕੁਮਾਰ ਪੁੱਤਰ ਬਾਲ ਕਿਸ਼ਨ ਵਾਸੀ ਬਸੀ ਬਜੀਦ ਨਾਲ ਹੋਇਆ ਸੀ ਤੇ ਉਸ ਦੇ 2 ਲੜਕੇ ਹਨ, ਉਸਨੇ ਦੱਸਿਆ ਕਿ ਗਗਨ ਮੋਨਿਕਾ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਕੁੱਟਮਾਰ ਵੀ ਕਰਦਾ ਸੀ। ਜਿਸ ਬਾਰੇ ਮੋਨੀਕਾਂ ਨੇ ਉਨ੍ਹਾਂ ਨੂੰ ਕਈ ਵਾਰ ਦੱਸਿਆ ਵੀ ਸੀ, ਮੰਗਲਵਾਰ ਸਵੇਰੇ ਕਰੀਬ ਸਾਡੇ 10 ਵਜੇ ਉਸ ਦੇ ਭਾਣਜੇ ਵਿਪਨ ਕੁਮਾਰ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਮੋਨਿਕਾ ਨੇ ਆਪਣੇ ਘਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਜਦ ਉਹ ਕੁਝ ਲੋਕਾਂ ਨੂੰ ਨਾਲ ਲੈ ਕੇ ਮੋਨਿਕਾ ਦੇ ਘਰ ਗਿਆ ਤਾਂ ਵੇਹੜੇ 'ਚ ਉਸ ਦੀ ਲਾਸ਼ ਰੱਖੀ ਹੋਈ ਸੀ ਤੇ ਉਸ ਦੇ ਗਲੇ 'ਚ ਫਾਹਾ ਲੈਣ ਦੇ ਨਿਸ਼ਾਨ ਸੀ। ਥਾਣਾ ਹਰਿਆਣਾ ਪੁਲਸ ਨੇ ਉਸਦੇ ਪਤੀ ਗਗਨ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

KamalJeet Singh

This news is Content Editor KamalJeet Singh