ਜਲੰਧਰ ਸ਼ਹਿਰ ਦਾ ਮੇਅਰ ਕੋਈ ਵੀ ਬਣੇ, ਉਸ ਨੂੰ ਕੰਢਿਆਂ ਦੇ ਸਿੰਘਾਸਨ ’ਤੇ ਬੈਠਣਾ ਹੀ ਹੋਵੇਗਾ, ਹਾਲਾਤ ਹੋਣਗੇ ਚੁਣੌਤੀ

07/01/2023 12:05:43 PM

ਜਲੰਧਰ (ਖੁਰਾਣਾ)–ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਪਹਿਲਾਂ ਅਕਾਲੀ-ਭਾਜਪਾ ਅਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਰਾਜ ਵਿਚ ਜਲੰਧਰ ਨਗਰ ਨਿਗਮ ਦੇ ਸਿਸਟਮ ਦਾ ਭੱਠਾ ਬੈਠ ਗਿਆ ਸੀ ਪਰ ਤੱਥ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਡੇਢ ਸਾਲ ਹੋਣ ਵਾਲਾ ਹੈ, ਫਿਰ ਵੀ ਜਲੰਧਰ ਨਿਗਮ ਦਾ ਸਿਸਟਮ ਸੁਧਰਨ ਦਾ ਨਾਂ ਨਹੀਂ ਲੈ ਰਿਹਾ ਅਤੇ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅੱਜ ਜਿਸ ਤਰ੍ਹਾਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਉਨ੍ਹਾਂ ’ਤੇ ਪੈਚਵਰਕ ਤਕ ਨਹੀਂ ਕੀਤਾ ਜਾ ਰਿਹਾ। ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਨੂੰ ਚੁੱਕਿਆ ਨਹੀਂ ਜਾ ਰਿਹਾ ਅਤੇ ਜਗ੍ਹਾ-ਜਗ੍ਹਾ ਬਰਸਾਤ ਅਤੇ ਸੀਵਰ ਦਾ ਗੰਦਾ ਪਾਣੀ ਖੜ੍ਹਾ ਹੈ, ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ- ਹੁਸ਼ਿਆਰਪੁਰ ਵਿਖੇ ਵਿਅਕਤੀ ਦੀ ਕੁੱਟਮਾਰ ਮਗਰੋਂ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਅਜਿਹੇ ਵਿਚ ਸਾਫ਼ ਦਿਸਦਾ ਹੈ ਕਿ ਜਲੰਧਰ ਸ਼ਹਿਰ ਕਈ ਸਾਲ ਪਿੱਛੇ ਚਲਾ ਗਿਆ ਹੈ। ਜਿਹੜਾ ਸ਼ਹਿਰ ਕਦੀ ਰਹਿਣ-ਸਹਿਣ ਦੇ ਮਾਮਲੇ ਵਿਚ ਪੰਜਾਬ ਦਾ ਨੰਬਰ ਵੰਨ ਹੁੰਦਾ ਸੀ, ਅੱਜ ਛੋਟੇ-ਛੋਟੇ ਸ਼ਹਿਰਾਂ ਤੋਂ ਵੀ ਪਿੱਛੇ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਝ ਹੀ ਮਹੀਨਿਆਂ ਬਾਅਦ ਜਲੰਧਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਸ਼ਹਿਰ ਦੀ ਮੌਜੂਦਾ ਖ਼ਰਾਬ ਸਥਿਤੀ ਦਾ ਨੁਕਸਾਨ ਸੱਤਾ ਧਿਰ ਯਾਨੀ ਆਮ ਆਦਮੀ ਪਾਰਟੀ ਨੂੰ ਤਾਂ ਹੋਵੇਗਾ ਹੀ, ਇਹ ਵੀ ਤੈਅ ਹੈ ਕਿ ਸ਼ਹਿਰ ਦਾ ਮੇਅਰ ਕੋਈ ਵੀ ਬਣੇ, ਉਸ ਨੂੰ ਕੰਢਿਆਂ ਦੇ ਸਿੰਘਾਸਨ ’ਤੇ ਬੈਠਣਾ ਹੀ ਹੋਵੇਗਾ ਅਤੇ ਪੂਰਾ ਜ਼ੋਰ ਲਾ ਕੇ ਸ਼ਹਿਰ ਦੀ ਵਿਗੜ ਚੁੱਕੀ ਹਾਲਤ ਨੂੰ ਸੁਧਾਰਨਾ ਹੋਵੇਗਾ, ਨਹੀਂ ਤਾਂ ਉਸ ਤੋਂ ਬਾਅਦ ਹੋਣ ਵਾਲੀਆਂ ਸੰਸਦੀ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਸੱਤਾ ਧਿਰ ਨੂੰ ਕਾਫ਼ੀ ਮੁਸ਼ਕਲਾਂ ਝੱਲਣੀਆਂ ਪੈ ਸਕਦੀਆਂ ਹਨ।

ਸਿਰਫ਼ ਮਹਾਵੀਰ ਮਾਰਗ ’ਤੇ ਹੀ ਚੱਲ ਰਹੀ ਹੈ ਸਫ਼ਾਈ ਮੁਹਿੰਮ
ਸਾਫ਼-ਸਫ਼ਾਈ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਝਿੜਕਾਂ ਖਾਣ ਤੋਂ ਬਾਅਦ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਵਿਚ ਸਫਾਈ ਮੁਹਿੰਮ ਤਾਂ ਚਲਾਈ ਹੈ ਪਰ ਇਹ ਮੁਹਿੰਮ ਸਿਰਫ਼ ਮਹਾਵੀਰ ਮਾਰਗ ਅਤੇ ਕੁਝ ਹੋਰ ਸੜਕਾਂ ’ਤੇ ਹੀ ਚਲਾਈ ਜਾ ਰਹੀ ਹੈ। ਕਦੇ-ਕਦਾਈਂ ਉਨ੍ਹਾਂ ਸੜਕਾਂ ਦੀ ਸਫ਼ਾਈ ਕਰਵਾ ਦਿੱਤੀ ਜਾਂਦੀ ਹੈ, ਜਿੱਥੇ ਮੁੱਖ ਮੰਤਰੀ ਦੇ ਆਉਣ ਦਾ ਪ੍ਰੋਗਰਾਮ ਹੁੰਦਾ ਹੈ। ਸ਼ਹਿਰ ਦੀਆਂ ਦਰਜਨਾਂ ਸੜਕਾਂ ਅਜਿਹੀਆਂ ਗਿਣਾਈਆਂ ਜਾ ਸਕਦੀਆਂ ਹਨ, ਜਿਨ੍ਹਾਂ ਦੇ ਕਿਨਾਰੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਉਨ੍ਹਾਂ ਦੀ ਇਸ ਵਿਸ਼ੇਸ਼ ਮੁਹਿੰਮ ਤਹਿਤ ਕਦੀ ਕੋਈ ਸਫ਼ਾਈ ਨਹੀਂ ਹੋਈ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਪੰਜਾਬ ਦੀ ਸਿਆਸਤ ਦੇ 13 ਅਖਾੜੇ, 12 ’ਤੇ ਆਮ ਆਦਮੀ ਪਾਰਟੀ ਕੋਲ ਖਿਡਾਰੀ ਹੀ ਨਹੀਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri