ਵਿਆਹ ਸਮਾਗਮ ''ਚ ਪਿਆ ਭੜਥੂ, ਲਾੜੇ ਦੀ ਮਾਂ ਦੇ ਪਰਸ ''ਚੋਂ ਚੋਰੀ ਹੋਏ 35 ਹਜ਼ਾਰ

02/15/2020 6:29:07 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਅੱਜ ਦੁਪਹਿਰ ਨਗਰ ਦੇ ਕਮਿਊਨਿਟੀ ਹਾਲ 'ਚ ਇਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਭੜਥੂ ਜਦੋਂ ਅਣਪਛਾਤੇ ਚੋਰ ਵੱਲੋਂ ਲਾੜੇ ਦੀ ਮਾਂ ਦੇ ਪਰਸ 'ਚੋਂ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਗਏ। ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਨਾ ਦਿੰਦੇ ਹੋਏ ਜੋਗਿੰਦਰੋ ਦੇਵੀ ਪਤਨੀ ਕਿਸ਼ੋਰੀ ਲਾਲ ਨਿਵਾਸੀ ਅੱਧੋਂਚੱਕ (ਦਸੂਹਾ) ਨੇ ਦੱਸਿਆ ਕਿ ਵਿਆਹ ਸਮਾਗਮ ਦੌਰਾਨ ਭੀੜ ਦਾ ਲਾਭ ਉਠਾਉਂਦੇ ਹੋਏ ਕਿਸੇ ਅਣਪਛਾਤੇ ਚੋਰ ਨੇ ਉਸ ਦੇ ਪਰਸ 'ਚੋਂ ਲੱਗਭਗ 35 ਹਜ਼ਾਰ ਰੁਪਏ ਦੀ ਨਕਦੀ, ਇਕ ਸੋਨੇ ਦਾ ਮੰਗਲ ਸੂਤਰ ਅਤੇ ਹੋਰ ਦਸਤਾਵੇਜ਼ ਚੋਰੀ ਕਰਨ ਲਏ, ਜੋ ਕਿ ਸਾਰੇ ਛੋਟੇ ਪਰਸ 'ਚ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਚੋਰੀ ਦਾ ਸ਼ਿਕਾਰ ਹੋਈ ਔਰਤ ਦੇ ਹੀ ਬੇਟੇ ਦੇ ਵਿਆਹ ਦਾ ਸਮਾਗਮ ਸੀ।

shivani attri

This news is Content Editor shivani attri