ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ

07/24/2021 6:25:02 PM

ਗੜ੍ਹਦੀਵਾਲਾ (ਜਤਿੰਦਰ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਰਾਣਾ ਨੇ ਪ੍ਰੈੱਸ ਬਿਆਨ ਜਾਰੀ ਕੀਤਾ ਹੈ। ਜਿਸ ਵਿਚ ਵਰਕਰਾਂ ਦੀ ਮੁੱਖ ਮੰਗ ਇਨਲਿਸਟਮੈਂਟ ਪਾਲਿਸੀ ਰੱਦ ਕਰਕੇ ਵਰਕਰਾਂ ਦਾ ਸਿੱਧਾ ਮਹਿਕਮਾ ਕੰਟਰੈਕਟ ਜਾਰੀ ਕਰਵਾਉਣ ਲਈ ਜਲ ਸਪਲਾਈ ਮਹਿਕਮੇ ਦੇ ਹੈੱਡ ਆਫਿਸ ਪਟਿਆਲਾ ਵਿਖੇ 12 ਜੁਲਾਈ ਤੋਂ ਲਗਤਾਰ ਮੋਰਚਾ ਚੱਲ ਰਿਹਾ ਹੈ, ਜਥੇਬੰਦੀ ਨੇ 14 ਜੁਲਾਈ ਨੂੰ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਨੂੰ ਮਾਰਚ ਕਰਕੇ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਜਿਸ ਦੇ ਦਬਾਅ ਸਦਕਾ ਪਟਿਆਲਾ (ਪ੍ਰਸ਼ਾਸਨ) ਵੱਲੋਂ ਜਥੇਬੰਦੀ ਦੇ ਕਾਫ਼ਲੇ ਨੂੰ ਵਾਈ. ਪੀ. ਐੱਸ. ਚੌਂਕ ਵਿੱਚ ਰੋਕ ਕੇ ਜਲ ਸਪਲਾਈ ਮੰਤਰੀ ਮੈਡਮ ਰਜੀਆ ਸੁਲਤਾਨਾ ਨਾਲ 22 ਜੁਲਾਈ ਨੂੰ ਪੈਨਲ ਮੀਟਿੰਗ ਤੈਅ ਕਰਵਾਈ ਸੀ। ਪਰ ਵਰਕਰਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰਦਿਆਂ ਮਹਿਕਮੇ ਦੇ ਉੱਚ ਅਧਿਕਾਰੀਆਂ ਵੱਲੋਂ 4 ਅਗਸਤ ਨੂੰ ਮੀਟਿੰਗ ਕਰਨ ਦਾ ਲਿਖ਼ਤੀ ਪੱਤਰ ਜਾਰੀ ਕੀਤਾ ਹੈ। 

ਜਲੰਧਰ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਮਨਾਪੁਰਮ ਗੋਲਡ ਲੋਨ ਦੀ ਬਰਾਂਚ ’ਤੇ ਲੱਖਾਂ ਦੀ ਲੁੱਟ

ਉਨ੍ਹਾਂ ਕਿਹਾ ਕਿ ਮੀਟਿੰਗ ਦੀਆਂ ਤਰੀਕਾ ਵਿੱਚ ਵਾਰ-ਵਾਰ ਤਬਦੀਲੀ ਕਰਨਾ ਸਰਕਾਰ ਅਤੇ ਮੈਨਜਮੈਂਟ ਦਾ ਨਜਰੀਆ ਹੈ ਕਿ ਸੰਘਰਸ਼ ਲੰਮਾ ਸਮਾਂ ਚੱਲਣ 'ਤੇ ਵਰਕਰ ਅੱਕ-ਥੱਕ ਕੇ ਘਰਾਂ ਨੂੰ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਲਗਾਤਾਰ ਮੋਰਚਾ ਮੀਟਿੰਗਾਂ ਲਈ ਨਹੀਂ ਸਗੋਂ ਵਰਕਰਾਂ ਦੀਆਂ ਮੰਗਾਂ ਦਾ ਮੁਕੰਮਲ ਪ੍ਰਬੰਧ ਕਰਵਾਕੇ ਪ੍ਰਪੋਜਲ ਲਾਗੂ ਕਰਨਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸੂਬਾ ਕਮੇਟੀ ਦੀ ਕਾਲ 'ਤੇ 26 ਜੁਲਾਈ ਦਿਨ ਸੋਮਵਾਰ ਨੂੰ ਡਿਵੀਜ਼ਨ ਅਤੇ ਸਬ ਡਿਵੀਜ਼ਨ ਪੱਧਰ 'ਤੇ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਜਾਵੇਗੀ।

ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਸਰਕਾਰ ਨੇ ਜਥੇਬੰਦੀ ਨਾਲ ਟੇਵਲ ਟਾਕ ਕਰਕੇ ਮਸਲਾ ਹੱਲ ਨਾ ਕੀਤਾ ਤਾਂ ਪੂਰੇ ਜਿਲ੍ਹੇ ਵੱਲੋਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਤਿਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਜੇਕਰ ਉਸ ਉਪਰੰਤ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਨਿਰੋਲ ਜੁਮੇਵਾਰੀ ਪੰਜਾਬ ਸਰਕਾਰ ਤੇ ਜਲ ਸਪਲਾਈ ਮੰਤਰੀ ਦੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੰਦੀਪ ਕੁਮਾਰ, ਠਾਕੁਰ ਕੁਲਵਿੰਦਰ ਸਿੰਘ, ਜਗਦੀਸ਼ ਸਿੰਘ, ਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਸੁਪਿੰਦਰ ਸਿੰਘ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਗੋਰਾਇਆ ਵਿਖੇ ਨਵ-ਜਨਮੇ ਬੱਚੇ ਦੀ ਪਤੀਲੇ ‘ਚ ਪਾ ਕੇ ਸੁੱਟੀ ਲਾਸ਼

shivani attri

This news is Content Editor shivani attri