ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਮੂਨਕਾਂ ’ਚ ਕੱਢੀ ਗਈ ਪੈਦਲ ਯਾਤਰਾ

12/30/2020 1:49:49 PM

ਟਾਂਡਾ ਉੜਮੁੜ (ਜਸਵਿੰਦਰ)— ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਸ੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਮੂਨਕਾਂ ਵੱਲੋਂ ਅੱਜ ਪਿੰਡ ਮੂਨਕਾਂ ’ਚ ਪੈਦਲ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਜਿੱਥੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ, ਉਥੇ ਹੀ ਬੀਬੀਆਂ ਅਤੇ ਛੋਟੇ ਬੱਚਿਆਂ ਨੇ ਵੀ ਹੱਥ ’ਚ ਫਟੀਆਂ ਫੜ ਕੇ ਲੋਕਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਜਾਣੂੰ ਕਰਵਾਇਆ। ਇਸ ਮੌਕੇ ਸੇਵਾਦਾਰ ਗੁਰਨਾਮ ਸਿੰਘ ਅਤੇ ਪ੍ਰਦੀਪ ਸਿੰਘ ਨੇ ਚਾਰ ਸਾਹਿਬਜ਼ਾਦੇ ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਕਿਹਾ ਕਿ ਉਨ੍ਹਾਂ ਦੀ ਦਿੱਤੀ ਕੁਰਬਾਨੀ   ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। 

ਇਹ ਵੀ ਪੜ੍ਹੋ : 2020 ਦੌਰਾਨ ਪੰਜਾਬ ਦੀ ਸਿਆਸਤ ’ਚ ਛਾਏ ਇਹ ਮੁੱਦੇ, ਜਮ ਕੇ ਹੋਇਆ ਘਮਾਸਾਨ

ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦਿੰਦੇ ਕਿਸਾਨੀ ਸੰਘਰਸ਼ ਦੇ ਹੱਕ ਵਿਚ ਅਤੇ ਮੋਦੀ ਸਰਕਾਰ ਦੇ ਵਿਰੋਧ ’ਚ ਹਾਅ ਦਾ ਨਾਅਰਾ ਮਾਰਦੇ ਇਹ ਪੈਦਲ  ਮਾਰਚ ਹੋਇਆ ਹੈ। ਇਸ ਮੌਕੇ ਪ੍ਰਦੀਪ ਸਿੰਘ ਗੁਰਨਾਮ ਸਿੰਘ ਸੁਖਵਿੰਦਰ ਸਿੰਘ ਮੂਨਕ ਅਮਨਦੀਪ ਸਿੰਘ ਰਮਨਦੀਪ ਸਿੰਘ ਮਲਕੀਤ ਸਿੰਘ ਜਸਬੀਰ ਸਿੰਘ  ਪਰਮਜੀਤ ਸਿੰਘ  ਗਗਨਦੀਪ ਸਿੰਘ ਮਨਵੀਰ ਸਿੰਘ ਜਿਹਦਾ ਤਰਲੋਚਨ ਸਿੰਘ ਰਜਿੰਦਰ ਸਿੰਘ ਸੁਖਮਣੀ ਸਾਹਿਬ ਜਥਾ ਬੀਬੀਆਂ ਗੁਲਸ਼ਨ ਸਿੰਘ ਜਸ਼ਨਪ੍ਰੀਤ ਸਿੰਘ ਹਰਪ੍ਰੀਤ ਕੌਰ  ਨਿਰਮਲ ਕੌਰ ਚਰਨਜੀਤ ਕੌਰ ਗੁਲਸ਼ਨ ਸਿੰਘ ਜਸ਼ਨਪ੍ਰੀਤ ਸਿੰਘ ਰਾਣਾ ਨਵਨੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੱਚੇ ਨੌਜਵਾਨ ਅਤੇ ਬੀਬੀਆਂ ਹਾਜ਼ਰ ਸਨ। ਇਸ ਮੌਕੇ ਪੈਦਲ ਯਾਤਰਾ ਕਰ ਰਹੀ ਸੰਗਤ ਦੇ ਖਾਣ ਲਈ ਥਾਂ-ਥਾਂ ਲੰਗਰ ਵੀ ਲਗਾਏ ਗਏ। 

ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ

shivani attri

This news is Content Editor shivani attri